ਜ਼ਬੂਰਾਂ 64

ਉਹ ਇੱਕ-ਦੂਜੇ ਨੂੰ ਬੁਰੀਆਂ ਯੋਜਨਾਵਾਂ ਵਿੱਚ ਹੱਲਾਸ਼ੇਰੀ ਦਿੰਦੇ ਹਨ, ਉਹ ਆਪਣੇ ਫੰਦੇ ਨੂੰ ਲੁਕਾਉਣ ਦੀਆਂ ਗੱਲਾਂ ਕਰਦੇ ਹਨ; ਉਹ ਕਹਿੰਦੇ ਹਨ, “ਕੌਣ ਇਸ ਨੂੰ ਦੇਖੇਗਾ?”

Psalm 64:5 (UKJV) They encourage themselves in an evil matter: they commune of laying snares privately; they say, Who shall see them?

3ਉਹ ਆਪਣੀਆਂ ਜੀਭਾਂ ਨੂੰ ਤਲਵਾਰਾਂ ਵਾਂਗ ਤਿੱਖਾ ਕਰਦੇ ਹਨ ਅਤੇ ਆਪਣੇ ਕੌੜੇ ਬਚਨਾਂ ਨੂੰ ਤੀਰਾਂ ਵਾਂਗ ਨਿਸ਼ਾਨਾ ਬਣਾਉਦੇ ਹਨ।

4ਉਹ ਨਿਰਦੋਸ਼ ਮਨੁੱਖਾਂ ਉੱਤੇ ਘਾਤ ਲਾ ਕੇ ਨਿਸ਼ਾਨਾ ਮਾਰਦੇ ਹਨ। ਉਹ ਬਿਨਾਂ ਕਿਸੇ ਡਰ ਦੇ ਅਚਾਨਕ ਨਿਸ਼ਾਨਾ ਬਣਾਉਦੇ ਹਨ।

5ਉਹ ਇੱਕ-ਦੂਜੇ ਨੂੰ ਬੁਰੀਆਂ ਯੋਜਨਾਵਾਂ ਵਿੱਚ ਹੱਲਾਸ਼ੇਰੀ ਦਿੰਦੇ ਹਨ, ਉਹ ਆਪਣੇ ਫੰਦੇ ਨੂੰ ਲੁਕਾਉਣ ਦੀਆਂ ਗੱਲਾਂ ਕਰਦੇ ਹਨ; ਉਹ ਕਹਿੰਦੇ ਹਨ, “ਕੌਣ ਇਸ ਨੂੰ ਦੇਖੇਗਾ?”

6ਉਹ ਬੇਇਨਸਾਫ਼ੀ ਦੀ ਸਾਜ਼ਿਸ਼ ਰਚਦੇ ਹਨ ਅਤੇ ਕਹਿੰਦੇ ਹਨ, “ਅਸੀਂ ਇੱਕ ਸੰਪੂਰਨ ਯੋਜਨਾ ਬਣਾਈ ਹੈ!” ਯਕੀਨਨ ਮਨੁੱਖ ਦਾ ਮਨ ਅਤੇ ਚਿੱਤ ਚਲਾਕ ਹਨ।

7ਪਰ ਪਰਮੇਸ਼ਵਰ ਉਹਨਾਂ ਨੂੰ ਆਪਣੇ ਤੀਰਾਂ ਨਾਲ ਚਲਾਵੇਗਾ; ਉਹ ਅਚਾਨਕ ਫੱਟੜ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.