5ਉਹ ਇੱਕ-ਦੂਜੇ ਨੂੰ ਬੁਰੀਆਂ ਯੋਜਨਾਵਾਂ ਵਿੱਚ ਹੱਲਾਸ਼ੇਰੀ ਦਿੰਦੇ ਹਨ, ਉਹ ਆਪਣੇ ਫੰਦੇ ਨੂੰ ਲੁਕਾਉਣ ਦੀਆਂ ਗੱਲਾਂ ਕਰਦੇ ਹਨ; ਉਹ ਕਹਿੰਦੇ ਹਨ, “ਕੌਣ ਇਸ ਨੂੰ ਦੇਖੇਗਾ?”
6ਉਹ ਬੇਇਨਸਾਫ਼ੀ ਦੀ ਸਾਜ਼ਿਸ਼ ਰਚਦੇ ਹਨ ਅਤੇ ਕਹਿੰਦੇ ਹਨ, “ਅਸੀਂ ਇੱਕ ਸੰਪੂਰਨ ਯੋਜਨਾ ਬਣਾਈ ਹੈ!” ਯਕੀਨਨ ਮਨੁੱਖ ਦਾ ਮਨ ਅਤੇ ਚਿੱਤ ਚਲਾਕ ਹਨ।
7ਪਰ ਪਰਮੇਸ਼ਵਰ ਉਹਨਾਂ ਨੂੰ ਆਪਣੇ ਤੀਰਾਂ ਨਾਲ ਚਲਾਵੇਗਾ; ਉਹ ਅਚਾਨਕ ਫੱਟੜ ਹੋ ਜਾਣਗੇ।
8ਪਰਮੇਸ਼ਵਰ ਉਹਨਾਂ ਦੀਆਂ ਆਪਣੀਆਂ ਜੀਭਾਂ ਉਹਨਾਂ ਦੇ ਵਿਰੁੱਧ ਮੋੜ ਦੇਵੇਗਾ ਅਤੇ ਉਹਨਾਂ ਨੂੰ ਤਬਾਹ ਕਰ ਦੇਵੇਗਾ; ਜੋ ਵੀ ਉਹਨਾਂ ਨੂੰ ਵੇਖਣਗੇ, ਉਹ ਨਫ਼ਰਤ ਵਿੱਚ ਆਪਣੇ ਸਿਰ ਹਿਲਾਉਣੇ।
9ਸਾਰੇ ਲੋਕ ਡਰਨਗੇ; ਉਹ ਪਰਮੇਸ਼ਵਰ ਦੇ ਕੰਮਾਂ ਦਾ ਪਰਚਾਰ ਕਰਨਗੇ ਅਤੇ ਸੋਚਣਗੇ ਕਿ ਉਸ ਨੇ ਕੀ ਕੀਤਾ ਹੈ।