ਜ਼ਬੂਰਾਂ 64

ਪਰਮੇਸ਼ਵਰ ਉਹਨਾਂ ਦੀਆਂ ਆਪਣੀਆਂ ਜੀਭਾਂ ਉਹਨਾਂ ਦੇ ਵਿਰੁੱਧ ਮੋੜ ਦੇਵੇਗਾ ਅਤੇ ਉਹਨਾਂ ਨੂੰ ਤਬਾਹ ਕਰ ਦੇਵੇਗਾ; ਜੋ ਵੀ ਉਹਨਾਂ ਨੂੰ ਵੇਖਣਗੇ, ਉਹ ਨਫ਼ਰਤ ਵਿੱਚ ਆਪਣੇ ਸਿਰ ਹਿਲਾਉਣੇ।

Psalm 64:8 (UKJV) So they shall make their own tongue to fall upon themselves: all that see them shall flee away.

6ਉਹ ਬੇਇਨਸਾਫ਼ੀ ਦੀ ਸਾਜ਼ਿਸ਼ ਰਚਦੇ ਹਨ ਅਤੇ ਕਹਿੰਦੇ ਹਨ, “ਅਸੀਂ ਇੱਕ ਸੰਪੂਰਨ ਯੋਜਨਾ ਬਣਾਈ ਹੈ!” ਯਕੀਨਨ ਮਨੁੱਖ ਦਾ ਮਨ ਅਤੇ ਚਿੱਤ ਚਲਾਕ ਹਨ।

7ਪਰ ਪਰਮੇਸ਼ਵਰ ਉਹਨਾਂ ਨੂੰ ਆਪਣੇ ਤੀਰਾਂ ਨਾਲ ਚਲਾਵੇਗਾ; ਉਹ ਅਚਾਨਕ ਫੱਟੜ ਹੋ ਜਾਣਗੇ।

8ਪਰਮੇਸ਼ਵਰ ਉਹਨਾਂ ਦੀਆਂ ਆਪਣੀਆਂ ਜੀਭਾਂ ਉਹਨਾਂ ਦੇ ਵਿਰੁੱਧ ਮੋੜ ਦੇਵੇਗਾ ਅਤੇ ਉਹਨਾਂ ਨੂੰ ਤਬਾਹ ਕਰ ਦੇਵੇਗਾ; ਜੋ ਵੀ ਉਹਨਾਂ ਨੂੰ ਵੇਖਣਗੇ, ਉਹ ਨਫ਼ਰਤ ਵਿੱਚ ਆਪਣੇ ਸਿਰ ਹਿਲਾਉਣੇ।

9ਸਾਰੇ ਲੋਕ ਡਰਨਗੇ; ਉਹ ਪਰਮੇਸ਼ਵਰ ਦੇ ਕੰਮਾਂ ਦਾ ਪਰਚਾਰ ਕਰਨਗੇ ਅਤੇ ਸੋਚਣਗੇ ਕਿ ਉਸ ਨੇ ਕੀ ਕੀਤਾ ਹੈ।

10ਧਰਮੀ ਲੋਕ ਯਾਹਵੇਹ ਵਿੱਚ ਅਨੰਦ ਕਰਨਗੇ ਅਤੇ ਉਸ ਵਿੱਚ ਪਨਾਹ ਲੈਣਗੇ; ਸਾਰੇ ਸੱਚੇ ਦਿਲ ਵਾਲੇ ਉਸ ਵਿੱਚ ਮਹਿਮਾ ਕਰਨਗੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.