ਜ਼ਬੂਰਾਂ 7

ਜੋ ਕੋਈ ਇੱਕ ਟੋਆ ਪੁੱਟਦਾ ਅਤੇ ਉਸਨੂੰ ਡੂੰਘਾ ਕੱਢਦਾ ਹੈ, ਅਤੇ ਉਹ ਆਪਣੇ ਬਣਾਏ ਹੋਏ ਟੋਏ ਵਿੱਚ ਆਪ ਹੀ ਡਿੱਗਦਾ ਹੈ।

Psalm 7:15 (UKJV) He made a pit, and dug it, and is fallen into the ditch which he made.

13ਉਸ ਨੇ ਆਪਣੇ ਮਾਰਨ ਵਾਲੇ ਹਥਿਆਰ ਤਿਆਰ ਕਰ ਲਏ ਹਨ; ਉਹ ਆਪਣੇ ਬਲਦੇ ਤੀਰ ਤਿਆਰ ਕਰਦਾ ਹੈ।

14ਜੋ ਕੋਈ ਬੁਰਾਈ ਨਾਲ ਗਰਭਵਤੀ ਹੈ ਅਤੇ ਉਹ ਮੁਸੀਬਤ ਨੂੰ ਧਾਰਨ ਕਰਦਾ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।

15ਜੋ ਕੋਈ ਇੱਕ ਟੋਆ ਪੁੱਟਦਾ ਅਤੇ ਉਸਨੂੰ ਡੂੰਘਾ ਕੱਢਦਾ ਹੈ, ਅਤੇ ਉਹ ਆਪਣੇ ਬਣਾਏ ਹੋਏ ਟੋਏ ਵਿੱਚ ਆਪ ਹੀ ਡਿੱਗਦਾ ਹੈ।

16ਜੋ ਕਿਸੇ ਲਈ ਮੁਸੀਬਤ ਦਾ ਕਾਰਨ ਬਣਦਾ ਹੈ; ਉਹ ਉਸਦੇ ਉੱਤੇ ਹੀ ਆ ਪੈਂਦੀ ਹੈ।

17ਮੈਂ ਉਸ ਦੀ ਧਾਰਮਿਕਤਾ ਦੇ ਕਾਰਨ ਯਾਹਵੇਹ ਦਾ ਧੰਨਵਾਦ ਕਰਾਂਗਾ; ਮੈਂ ਅੱਤ ਮਹਾਨ ਯਾਹਵੇਹ ਦੇ ਨਾਮ ਦੀ ਉਸਤਤ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.