19ਹੇ ਪਰਮੇਸ਼ਵਰ, ਤੁਹਾਡੀ ਧਾਰਮਿਕਤਾ ਸਵਰਗ ਤੱਕ ਪਹੁੰਚਦੀ ਹੈ, ਤੁਸੀਂ ਜਿਨ੍ਹਾਂ ਨੇ ਮਹਾਨ ਕੰਮ ਕੀਤੇ ਹਨ। ਹੇ ਪਰਮੇਸ਼ਵਰ, ਤੇਰੇ ਵਰਗਾ ਕੌਣ ਹੈ?
20ਭਾਵੇਂ ਤੈਂ ਮੈਨੂੰ ਮੁਸੀਬਤਾਂ, ਬਹੁਤੀਆਂ ਅਤੇ ਕੌੜੀਆਂ ਵਿਖਾਈਆਂ, ਤੁਸੀਂ ਮੇਰੀ ਜ਼ਿੰਦਗੀ ਨੂੰ ਮੁੜ ਬਹਾਲ ਕਰੋਗੇ। ਧਰਤੀ ਦੀਆਂ ਡੂੰਘਾਈਆਂ ਤੋਂ ਤੂੰ ਮੈਨੂੰ ਫੇਰ ਉੱਪਰ ਲਿਆਵੇਂਗਾ।
21ਤੁਸੀਂ ਮੇਰੀ ਇੱਜ਼ਤ ਵਿੱਚ ਵਾਧਾ ਕਰੋਗੇ ਅਤੇ ਇੱਕ ਵਾਰ ਫਿਰ ਮੈਨੂੰ ਦਿਲਾਸਾ ਦੇਵੋਗੇ।
22ਹੇ ਮੇਰੇ ਪਰਮੇਸ਼ਵਰ, ਤੇਰੀ ਵਫ਼ਾਦਾਰੀ ਲਈ ਮੈਂ ਰਬਾਬ ਨਾਲ ਤੇਰੀ ਵਡਿਆਈ ਕਰਾਂਗਾ। ਹੇ ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਗੀਤ ਨਾਲ ਤੇਰੀ ਵਡਿਆਈ ਗਾਵਾਂਗਾ।
23ਜਦੋਂ ਮੈਂ ਤੇਰੀ ਮਹਿਮਾ ਗਾਵਾਂਗਾ ਤਾਂ ਮੇਰੇ ਬੁੱਲ੍ਹ ਖੁਸ਼ੀ ਨਾਲ ਜੈਕਾਰਾ ਗਜਾਉਣਗੇ, ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।