ਜ਼ਬੂਰਾਂ 71

ਜਦੋਂ ਮੈਂ ਤੇਰੀ ਮਹਿਮਾ ਗਾਵਾਂਗਾ ਤਾਂ ਮੇਰੇ ਬੁੱਲ੍ਹ ਖੁਸ਼ੀ ਨਾਲ ਜੈਕਾਰਾ ਗਜਾਉਣਗੇ, ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।

Psalm 71:23 (UKJV) My lips shall greatly rejoice when I sing unto you; and my soul, which you have redeemed.

21ਤੁਸੀਂ ਮੇਰੀ ਇੱਜ਼ਤ ਵਿੱਚ ਵਾਧਾ ਕਰੋਗੇ ਅਤੇ ਇੱਕ ਵਾਰ ਫਿਰ ਮੈਨੂੰ ਦਿਲਾਸਾ ਦੇਵੋਗੇ।

22ਹੇ ਮੇਰੇ ਪਰਮੇਸ਼ਵਰ, ਤੇਰੀ ਵਫ਼ਾਦਾਰੀ ਲਈ ਮੈਂ ਰਬਾਬ ਨਾਲ ਤੇਰੀ ਵਡਿਆਈ ਕਰਾਂਗਾ। ਹੇ ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਗੀਤ ਨਾਲ ਤੇਰੀ ਵਡਿਆਈ ਗਾਵਾਂਗਾ।

23ਜਦੋਂ ਮੈਂ ਤੇਰੀ ਮਹਿਮਾ ਗਾਵਾਂਗਾ ਤਾਂ ਮੇਰੇ ਬੁੱਲ੍ਹ ਖੁਸ਼ੀ ਨਾਲ ਜੈਕਾਰਾ ਗਜਾਉਣਗੇ, ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।

24ਮੇਰੀ ਜੀਭ ਸਾਰਾ ਦਿਨ ਤੇਰੇ ਧਰਮੀ ਕੰਮਾਂ ਬਾਰੇ ਦੱਸਦੀ ਰਹੇਗੀ, ਉਨ੍ਹਾਂ ਲਈ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਸ਼ਰਮ ਅਤੇ ਘਬਰਾਹਟ ਵਿੱਚ ਪਏ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.