ਜ਼ਬੂਰਾਂ 71

ਹੇ ਮੇਰੇ ਪਰਮੇਸ਼ਵਰ, ਤੇਰੀ ਵਫ਼ਾਦਾਰੀ ਲਈ ਮੈਂ ਰਬਾਬ ਨਾਲ ਤੇਰੀ ਵਡਿਆਈ ਕਰਾਂਗਾ। ਹੇ ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਗੀਤ ਨਾਲ ਤੇਰੀ ਵਡਿਆਈ ਗਾਵਾਂਗਾ।

Psalm 71:22 (UKJV) I will also praise you with the psaltery, even your truth, O my God: unto you will I sing with the harp, O you Holy One of Israel.

20ਭਾਵੇਂ ਤੈਂ ਮੈਨੂੰ ਮੁਸੀਬਤਾਂ, ਬਹੁਤੀਆਂ ਅਤੇ ਕੌੜੀਆਂ ਵਿਖਾਈਆਂ, ਤੁਸੀਂ ਮੇਰੀ ਜ਼ਿੰਦਗੀ ਨੂੰ ਮੁੜ ਬਹਾਲ ਕਰੋਗੇ। ਧਰਤੀ ਦੀਆਂ ਡੂੰਘਾਈਆਂ ਤੋਂ ਤੂੰ ਮੈਨੂੰ ਫੇਰ ਉੱਪਰ ਲਿਆਵੇਂਗਾ।

21ਤੁਸੀਂ ਮੇਰੀ ਇੱਜ਼ਤ ਵਿੱਚ ਵਾਧਾ ਕਰੋਗੇ ਅਤੇ ਇੱਕ ਵਾਰ ਫਿਰ ਮੈਨੂੰ ਦਿਲਾਸਾ ਦੇਵੋਗੇ।

22ਹੇ ਮੇਰੇ ਪਰਮੇਸ਼ਵਰ, ਤੇਰੀ ਵਫ਼ਾਦਾਰੀ ਲਈ ਮੈਂ ਰਬਾਬ ਨਾਲ ਤੇਰੀ ਵਡਿਆਈ ਕਰਾਂਗਾ। ਹੇ ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਗੀਤ ਨਾਲ ਤੇਰੀ ਵਡਿਆਈ ਗਾਵਾਂਗਾ।

23ਜਦੋਂ ਮੈਂ ਤੇਰੀ ਮਹਿਮਾ ਗਾਵਾਂਗਾ ਤਾਂ ਮੇਰੇ ਬੁੱਲ੍ਹ ਖੁਸ਼ੀ ਨਾਲ ਜੈਕਾਰਾ ਗਜਾਉਣਗੇ, ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।

24ਮੇਰੀ ਜੀਭ ਸਾਰਾ ਦਿਨ ਤੇਰੇ ਧਰਮੀ ਕੰਮਾਂ ਬਾਰੇ ਦੱਸਦੀ ਰਹੇਗੀ, ਉਨ੍ਹਾਂ ਲਈ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਸ਼ਰਮ ਅਤੇ ਘਬਰਾਹਟ ਵਿੱਚ ਪਏ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.