22ਹੇ ਮੇਰੇ ਪਰਮੇਸ਼ਵਰ, ਤੇਰੀ ਵਫ਼ਾਦਾਰੀ ਲਈ ਮੈਂ ਰਬਾਬ ਨਾਲ ਤੇਰੀ ਵਡਿਆਈ ਕਰਾਂਗਾ। ਹੇ ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਗੀਤ ਨਾਲ ਤੇਰੀ ਵਡਿਆਈ ਗਾਵਾਂਗਾ।
23ਜਦੋਂ ਮੈਂ ਤੇਰੀ ਮਹਿਮਾ ਗਾਵਾਂਗਾ ਤਾਂ ਮੇਰੇ ਬੁੱਲ੍ਹ ਖੁਸ਼ੀ ਨਾਲ ਜੈਕਾਰਾ ਗਜਾਉਣਗੇ, ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।
24ਮੇਰੀ ਜੀਭ ਸਾਰਾ ਦਿਨ ਤੇਰੇ ਧਰਮੀ ਕੰਮਾਂ ਬਾਰੇ ਦੱਸਦੀ ਰਹੇਗੀ, ਉਨ੍ਹਾਂ ਲਈ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਸ਼ਰਮ ਅਤੇ ਘਬਰਾਹਟ ਵਿੱਚ ਪਏ ਹੋਏ ਹਨ।