ਜ਼ਬੂਰਾਂ 73

ਜਦੋਂ ਮੈਂ ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ

Psalm 73:16 (UKJV) When I thought to know this, it was too painful for me;

14ਸਾਰਾ ਦਿਨ ਮੈਂ ਦੁੱਖ ਝੱਲਦਾ ਰਿਹਾ ਹਾਂ, ਅਤੇ ਹਰ ਸਵੇਰ ਮੇਰੇ ਲਈ ਨਵਾਂ ਦਰਦ ਲਿਆਉਂਦੀ ਹੈ।

15ਜੇਕਰ ਮੈਂ ਬੁਰਾ ਬੋਲਿਆ ਹੁੰਦਾ, ਤਾਂ ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੰਦਾ ਹਾਂ।

16ਜਦੋਂ ਮੈਂ ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ

17ਜਦੋਂ ਮੈਂ ਪਰਮੇਸ਼ਵਰ ਦੇ ਪਵਿੱਤਰ ਸਥਾਨ ਵਿੱਚ ਗਿਆ; ਤਦ ਮੈਂ ਦੁਸ਼ਟਾਂ ਦੇ ਅੰਤ ਨੂੰ ਸਮਝਿਆ।

18ਸੱਚ-ਮੁੱਚ ਹੀ ਤੂੰ ਉਹਨਾਂ ਨੂੰ ਤਿਲਕਣ ਵਾਲੀ ਜ਼ਮੀਨ ਉੱਤੇ ਰੱਖਦਾ ਹੈ; ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.