16ਜਦੋਂ ਮੈਂ ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ
17ਜਦੋਂ ਮੈਂ ਪਰਮੇਸ਼ਵਰ ਦੇ ਪਵਿੱਤਰ ਸਥਾਨ ਵਿੱਚ ਗਿਆ; ਤਦ ਮੈਂ ਦੁਸ਼ਟਾਂ ਦੇ ਅੰਤ ਨੂੰ ਸਮਝਿਆ।
18ਸੱਚ-ਮੁੱਚ ਹੀ ਤੂੰ ਉਹਨਾਂ ਨੂੰ ਤਿਲਕਣ ਵਾਲੀ ਜ਼ਮੀਨ ਉੱਤੇ ਰੱਖਦਾ ਹੈ; ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦਿੱਤਾ ਹੈ।
19ਉਹ ਅਚਾਨਕ ਕਿਵੇਂ ਨਾਸ ਹੋ ਗਏ, ਉਹ ਭੈਅ ਨਾਲ ਪੂਰੀ ਤਰ੍ਹਾਂ ਮਿਟ ਗਏ ਹਨ!
20ਉਹ ਸੁਪਨੇ ਵਾਂਗ ਹਨ ਜਦੋਂ ਕੋਈ ਜਾਗਦਾ ਹੈ, ਹੇ ਯਾਹਵੇਹ ਜਦੋਂ ਤੂੰ ਉੱਠੇਗਾ, ਤੂੰ ਉਹਨਾਂ ਨੂੰ ਕਲਪਨਾ ਦੇ ਰੂਪ ਵਿੱਚ ਤੁੱਛ ਸਮਝੇਗਾ।