ਜ਼ਬੂਰਾਂ 78

ਉਹ ਨੇ ਅਕਾਸ਼ ਤੋਂ ਪੂਰਬੀ ਹਵਾ ਨੂੰ ਛੱਡ ਦਿੱਤਾ ਅਤੇ ਆਪਣੀ ਸ਼ਕਤੀ ਨਾਲ ਦੱਖਣ ਦੀ ਹਵਾ ਨੂੰ ਚਲਾਈ।

Psalm 78:26 (UKJV) He caused an east wind to blow in the heaven: and by his power he brought in the south wind.

24ਉਸ ਨੇ ਲੋਕਾਂ ਦੇ ਖਾਣ ਲਈ ਮੰਨੇ ਦੀ ਵਰਖਾ ਕੀਤੀ, ਉਸ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਲਈ ਦਿੱਤੀ।

25ਮਨੁੱਖ ਨੇ ਦੂਤਾਂ ਦੀ ਰੋਟੀ ਖਾਧੀ; ਪਰਮੇਸ਼ਵਰ ਨੇ ਉਹਨਾਂ ਨੂੰ ਉਹ ਭੋਜਨ ਭੇਜਿਆ ਜੋ ਉਹ ਖਾ ਸਕਦੇ ਸਨ।

26ਉਹ ਨੇ ਅਕਾਸ਼ ਤੋਂ ਪੂਰਬੀ ਹਵਾ ਨੂੰ ਛੱਡ ਦਿੱਤਾ ਅਤੇ ਆਪਣੀ ਸ਼ਕਤੀ ਨਾਲ ਦੱਖਣ ਦੀ ਹਵਾ ਨੂੰ ਚਲਾਈ।

27ਉਹ ਨੇ ਉਹਨਾਂ ਉੱਤੇ ਧੂੜ ਵਾਂਗੂੰ ਮਾਸ ਨੂੰ ਵਰ੍ਹਾਇਆ, ਅਤੇ ਪੰਛੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਰ੍ਹਾਇਆ।

28ਉਹ ਨੇ ਮਾਸ ਨੂੰ ਉਹਨਾਂ ਦੇ ਡੇਰੇ ਦੇ ਅੰਦਰ, ਉਹਨਾਂ ਦੇ ਤੰਬੂਆਂ ਦੇ ਆਲੇ-ਦੁਆਲੇ ਗਿਰਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.