66ਉਸ ਨੇ ਆਪਣੇ ਵੈਰੀਆਂ ਨੂੰ ਹਰਾਇਆ; ਉਸ ਨੇ ਉਹਨਾਂ ਨੂੰ ਸਦਾ ਲਈ ਸ਼ਰਮਿੰਦਾ ਕਰ ਕੀਤਾ।
67ਤਦ ਉਸ ਨੇ ਯੋਸੇਫ਼ ਦੀ ਅੰਸ ਦਾ ਤਿਆਗ ਕਰ ਦਿੱਤਾ, ਉਹ ਨੇ ਇਫ਼ਰਾਈਮ ਦੇ ਗੋਤ ਨੂੰ ਨਾ ਚੁਣਿਆ।
68ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ, ਸੀਯੋਨ ਪਰਬਤ, ਜਿਸ ਨੂੰ ਉਹ ਪਿਆਰ ਕਰਦਾ ਸੀ।
69ਉਸ ਨੇ ਆਪਣਾ ਪਵਿੱਤਰ ਅਸਥਾਨ ਉਚਾਈਆਂ ਵਾਂਗ ਬਣਾਇਆ, ਅਤੇ ਧਰਤੀ ਵਾਂਗੂੰ ਜਿਸ ਨੂੰ ਉਸ ਨੇ ਸਦਾ ਲਈ ਕਾਇਮ ਕੀਤਾ।
70ਉਸ ਨੇ ਆਪਣੇ ਸੇਵਕ ਦਾਵੀਦ ਨੂੰ ਚੁਣਿਆ ਅਤੇ ਉਸ ਨੂੰ ਭੇਡਾਂ ਦੇ ਵਾੜੇ ਵਿੱਚੋਂ ਲਿਆ।