68ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ, ਸੀਯੋਨ ਪਰਬਤ, ਜਿਸ ਨੂੰ ਉਹ ਪਿਆਰ ਕਰਦਾ ਸੀ।
69ਉਸ ਨੇ ਆਪਣਾ ਪਵਿੱਤਰ ਅਸਥਾਨ ਉਚਾਈਆਂ ਵਾਂਗ ਬਣਾਇਆ, ਅਤੇ ਧਰਤੀ ਵਾਂਗੂੰ ਜਿਸ ਨੂੰ ਉਸ ਨੇ ਸਦਾ ਲਈ ਕਾਇਮ ਕੀਤਾ।
70ਉਸ ਨੇ ਆਪਣੇ ਸੇਵਕ ਦਾਵੀਦ ਨੂੰ ਚੁਣਿਆ ਅਤੇ ਉਸ ਨੂੰ ਭੇਡਾਂ ਦੇ ਵਾੜੇ ਵਿੱਚੋਂ ਲਿਆ।
71ਉਸ ਉਸਨੂੰ ਭੇਡਾਂ ਚਰਾਉਣ ਤੋਂ ਹਟਾ ਕੇ ਆਪਣੀ ਪਰਜਾ ਯਾਕੋਬ ਦਾ ਚਰਵਾਹਾ ਹੋਣ ਦੇ ਲਈ ਉਸ ਨੂੰ ਲਿਆਇਆ, ਇਸਰਾਏਲ ਜੋ ਉਸ ਦੀ ਵਿਰਾਸਤ।
72ਅਤੇ ਦਾਵੀਦ ਨੇ ਦਿਲ ਦੀ ਖਰਿਆਈ ਨਾਲ ਉਹਨਾਂ ਦੀ ਚਰਵਾਹੀ ਕੀਤੀ। ਉਸ ਨੇ ਹੁਨਰਮੰਦ ਹੱਥਾਂ ਨਾਲ ਉਹਨਾਂ ਦੀ ਅਗਵਾਈ ਕੀਤੀ।