1ਹੇ ਪਰਮੇਸ਼ਵਰ, ਚੁੱਪ ਨਾ ਰਹਿ; ਕੰਨ ਨਾ ਮੋੜ, ਹੇ ਪਰਮੇਸ਼ਵਰ, ਦੂਰ ਨਾ ਖਲੋ।
2ਵੇਖੋ, ਤੁਹਾਡੇ ਵੈਰੀ ਕਿਵੇਂ ਗਰਜਦੇ ਹਨ, ਕਿਵੇਂ ਤੁਹਾਡੇ ਦੁਸ਼ਮਣ ਆਪਣੇ ਸਿਰ ਚੁੱਕਦੇ ਹਨ।
3ਉਹ ਚਲਾਕੀ ਨਾਲ ਤੇਰੇ ਲੋਕਾਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ; ਉਹ ਉਹਨਾਂ ਦੇ ਵਿਰੁੱਧ ਸਾਜ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।
4ਉਹ ਆਖਦੇ ਹਨ, “ਆਓ, ਅਸੀਂ ਇੱਕ ਕੌਮ ਵਜੋਂ ਉਹਨਾਂ ਦਾ ਨਾਸ਼ ਕਰੀਏ, ਤਾਂ ਜੋ ਇਸਰਾਏਲ ਦਾ ਨਾਮ ਚੇਤੇ ਹੀ ਨਾ ਰਹੇ।”