ਜ਼ਬੂਰਾਂ 83

ਉਹ ਚਲਾਕੀ ਨਾਲ ਤੇਰੇ ਲੋਕਾਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ; ਉਹ ਉਹਨਾਂ ਦੇ ਵਿਰੁੱਧ ਸਾਜ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।

Psalm 83:3 (UKJV) They have taken crafty counsel against your people, and consulted against your hidden ones.

1ਹੇ ਪਰਮੇਸ਼ਵਰ, ਚੁੱਪ ਨਾ ਰਹਿ; ਕੰਨ ਨਾ ਮੋੜ, ਹੇ ਪਰਮੇਸ਼ਵਰ, ਦੂਰ ਨਾ ਖਲੋ।

2ਵੇਖੋ, ਤੁਹਾਡੇ ਵੈਰੀ ਕਿਵੇਂ ਗਰਜਦੇ ਹਨ, ਕਿਵੇਂ ਤੁਹਾਡੇ ਦੁਸ਼ਮਣ ਆਪਣੇ ਸਿਰ ਚੁੱਕਦੇ ਹਨ।

3ਉਹ ਚਲਾਕੀ ਨਾਲ ਤੇਰੇ ਲੋਕਾਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ; ਉਹ ਉਹਨਾਂ ਦੇ ਵਿਰੁੱਧ ਸਾਜ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।

4ਉਹ ਆਖਦੇ ਹਨ, “ਆਓ, ਅਸੀਂ ਇੱਕ ਕੌਮ ਵਜੋਂ ਉਹਨਾਂ ਦਾ ਨਾਸ਼ ਕਰੀਏ, ਤਾਂ ਜੋ ਇਸਰਾਏਲ ਦਾ ਨਾਮ ਚੇਤੇ ਹੀ ਨਾ ਰਹੇ।”

5ਇੱਕ ਮਨ ਨਾਲ ਉਹ ਇਕੱਠੇ ਸਾਜ਼ਿਸ਼ ਕਰਦੇ ਹਨ; ਉਹ ਤੁਹਾਡੇ ਵਿਰੁੱਧ ਗੱਠਜੋੜ ਬਣਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.