3ਉਹ ਚਲਾਕੀ ਨਾਲ ਤੇਰੇ ਲੋਕਾਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ; ਉਹ ਉਹਨਾਂ ਦੇ ਵਿਰੁੱਧ ਸਾਜ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।
4ਉਹ ਆਖਦੇ ਹਨ, “ਆਓ, ਅਸੀਂ ਇੱਕ ਕੌਮ ਵਜੋਂ ਉਹਨਾਂ ਦਾ ਨਾਸ਼ ਕਰੀਏ, ਤਾਂ ਜੋ ਇਸਰਾਏਲ ਦਾ ਨਾਮ ਚੇਤੇ ਹੀ ਨਾ ਰਹੇ।”
5ਇੱਕ ਮਨ ਨਾਲ ਉਹ ਇਕੱਠੇ ਸਾਜ਼ਿਸ਼ ਕਰਦੇ ਹਨ; ਉਹ ਤੁਹਾਡੇ ਵਿਰੁੱਧ ਗੱਠਜੋੜ ਬਣਾਉਂਦੇ ਹਨ।
6ਅਦੋਮ ਅਤੇ ਇਸਮਾਏਲੀ ਦੇ ਲੋਕ, ਮੋਆਬ ਅਤੇ ਹਗਰੀਆਂ,
7ਗਿਬਾਲ, ਅੰਮੋਨ ਅਤੇ ਅਮਾਲੇਕ, ਫ਼ਲਿਸਤੀ ਅਤੇ ਸੂਰ ਦੇ ਲੋਕਾਂ ਸਣੇ।