16ਯਾਹਵੇਹ ਆਪਣੇ ਨਿਆਂ ਦੇ ਕੰਮਾਂ ਦੁਆਰਾ ਜਾਣਿਆ ਜਾਂਦਾ ਹੈ; ਦੁਸ਼ਟ ਆਪਣੇ ਹੱਥਾਂ ਦੇ ਕੰਮ ਵਿੱਚ ਫਸ ਜਾਂਦੇ ਹਨ।
17ਦੁਸ਼ਟ ਪਤਾਲ ਵਿੱਚ ਚਲੇ ਜਾਂਦੇ ਹਨ, ਅਤੇ ਉਹ ਕੌਮਾਂ ਜਿਹੜੀਆਂ ਪਰਮੇਸ਼ਵਰ ਨੂੰ ਭੁੱਲ ਜਾਂਦੀਆਂ ਹਨ।
18ਪਰ ਪਰਮੇਸ਼ਵਰ ਲੋੜਵੰਦਾਂ ਨੂੰ ਕਦੇ ਨਹੀਂ ਭੁੱਲੇਗਾ; ਦੁੱਖੀਆਂ ਦੀ ਆਸ ਕਦੇ ਨਾਸ ਨਹੀਂ ਹੋਵੇਗੀ।
19ਹੇ ਯਾਹਵੇਹ, ਉੱਠ ਮਨੁੱਖ ਨੂੰ ਪਰਬਲ ਨਾ ਹੋਣ ਦਿਓ; ਤੁਹਾਡੀ ਮੌਜੂਦਗੀ ਵਿੱਚ ਕੌਮਾਂ ਦਾ ਨਿਆਂ ਕੀਤਾ ਜਾਵੇ।
20ਹੇ ਯਾਹਵੇਹ, ਉਹਨਾਂ ਨੂੰ ਭੈਜਲ ਪਾ; ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ।