1ਜੋ ਕੋਈ ਵੀ ਅੱਤ ਮਹਾਨ ਦੀ ਸ਼ਰਨ ਵਿੱਚ ਰਹਿੰਦਾ ਹੈ, ਉਹ ਸਰਵਸ਼ਕਤੀਮਾਨ ਦੇ ਸਾਯੇ ਵਿੱਚ ਆਰਾਮ ਕਰੇਗਾ।
2ਮੈਂ ਯਾਹਵੇਹ ਦੇ ਬਾਰੇ ਕਹਾਂਗਾ, “ਉਹ ਮੇਰੀ ਪਨਾਹ ਅਤੇ ਮੇਰਾ ਕਿੱਲਾ ਹੈ, ਮੇਰੇ ਪਰਮੇਸ਼ਵਰ, ਜਿਸ ਤੇ ਮੈਂ ਭਰੋਸਾ ਰੱਖਦਾ ਹਾਂ।”
3ਸੱਚ-ਮੁੱਚ ਉਹ ਤੈਨੂੰ ਹਰ ਇੱਕ ਫੰਦੇ ਤੋਂ, ਅਤੇ ਘਾਤਕ ਬੀਮਾਰੀਆਂ ਤੋਂ ਬਚਾਵੇਗਾ।