10ਕੀ ਕੌਮਾਂ ਨੂੰ ਤਾੜਨ ਵਾਲਾ ਸਜ਼ਾ ਨਹੀਂ ਦਿੰਦਾ? ਕੀ ਮਨੁੱਖ ਨੂੰ ਸਿਖਾਉਣ ਵਾਲੇ ਕੋਲ ਗਿਆਨ ਦੀ ਕਮੀ ਹੈ?
11ਯਾਹਵੇਹ ਮਨੁੱਖ ਦੀਆਂ ਸਾਰੀਆਂ ਯੋਜਨਾਵਾਂ ਨੂੰ ਜਾਣਦਾ ਹੈ; ਉਹ ਜਾਣਦਾ ਹੈ ਕਿ ਉਹ ਵਿਅਰਥ ਹਨ।
12ਯਾਹਵੇਹ, ਧੰਨ ਹੈ ਉਹ ਜਿਸ ਨੂੰ ਤੁਸੀਂ ਤਾੜਨਾ ਦਿੰਦੇ ਹੋ, ਜਿਸਨੂੰ ਤੂੰ ਆਪਣੀ ਬਿਵਸਥਾ ਤੋਂ ਉਪਦੇਸ਼ ਦਿੰਦਾ ਹੈ;
13ਤੂੰ ਉਹਨਾਂ ਨੂੰ ਮੁਸੀਬਤ ਦੇ ਦਿਨਾਂ ਤੋਂ ਛੁਟਕਾਰਾ ਦਿੰਦਾ ਹੈ, ਜਦ ਤੱਕ ਦੁਸ਼ਟਾਂ ਲਈ ਟੋਆ ਨਾ ਪੁੱਟਿਆ ਜਾਵੇ।
14ਕਿਉਂਕਿ ਯਾਹਵੇਹ ਆਪਣੇ ਲੋਕਾਂ ਨੂੰ ਨਹੀਂ ਛੱਡੇਗਾ, ਉਹ ਆਪਣੀ ਵਿਰਾਸਤ ਨੂੰ ਕਦੇ ਨਹੀਂ ਤਿਆਗੇਗਾ।