ਜ਼ਬੂਰਾਂ 98

ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਕਿਉਂਕਿ ਉਸਨੇ ਅਦਭੁਤ ਕੰਮ ਕੀਤੇ ਹਨ; ਉਸਦੇ ਸੱਜੇ ਹੱਥ ਅਰਥਾਤ ਉਸਦੀ ਪਵਿੱਤਰ ਬਾਂਹ ਨੇ ਉਸਦੇ ਲਈ ਮੁਕਤੀ ਦਾ ਕੰਮ ਕੀਤਾ ਹੈ।

Psalm 98:1 (UKJV) O sing unto the LORD a new song; for he has done marvellous things: his right hand, and his holy arm, has got him the victory.

1ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਕਿਉਂਕਿ ਉਸਨੇ ਅਦਭੁਤ ਕੰਮ ਕੀਤੇ ਹਨ; ਉਸਦੇ ਸੱਜੇ ਹੱਥ ਅਰਥਾਤ ਉਸਦੀ ਪਵਿੱਤਰ ਬਾਂਹ ਨੇ ਉਸਦੇ ਲਈ ਮੁਕਤੀ ਦਾ ਕੰਮ ਕੀਤਾ ਹੈ।

2ਯਾਹਵੇਹ ਨੇ ਆਪਣੀ ਮੁਕਤੀ ਬਾਰੇ ਜਾਣੂ ਕਰਵਾਇਆ ਹੈ, ਅਤੇ ਕੌਮਾਂ ਉੱਤੇ ਉਸਦੀ ਧਾਰਮਿਕਤਾ ਪ੍ਰਗਟ ਕੀਤੀ ਹੈ।

3ਉਸਨੇ ਆਪਣੇ ਪਿਆਰ ਅਤੇ ਵਫ਼ਾਦਾਰੀ ਨੂੰ ਇਸਰਾਏਲ ਪ੍ਰਤੀ ਯਾਦ ਰੱਖਿਆ ਹੈ; ਧਰਤੀ ਦੇ ਸਾਰੇ ਕੰਢਿਆਂ ਨੇ ਸਾਡੇ ਪਰਮੇਸ਼ਵਰ ਦੀ ਮੁਕਤੀ ਵੇਖੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.