ਜ਼ਬੂਰਾਂ 98

ਉਸਨੇ ਆਪਣੇ ਪਿਆਰ ਅਤੇ ਵਫ਼ਾਦਾਰੀ ਨੂੰ ਇਸਰਾਏਲ ਪ੍ਰਤੀ ਯਾਦ ਰੱਖਿਆ ਹੈ; ਧਰਤੀ ਦੇ ਸਾਰੇ ਕੰਢਿਆਂ ਨੇ ਸਾਡੇ ਪਰਮੇਸ਼ਵਰ ਦੀ ਮੁਕਤੀ ਵੇਖੀ ਹੈ।

Psalm 98:3 (UKJV) He has remembered his mercy and his truth toward the house of Israel: all the ends of the earth have seen the salvation of our God.

1ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਕਿਉਂਕਿ ਉਸਨੇ ਅਦਭੁਤ ਕੰਮ ਕੀਤੇ ਹਨ; ਉਸਦੇ ਸੱਜੇ ਹੱਥ ਅਰਥਾਤ ਉਸਦੀ ਪਵਿੱਤਰ ਬਾਂਹ ਨੇ ਉਸਦੇ ਲਈ ਮੁਕਤੀ ਦਾ ਕੰਮ ਕੀਤਾ ਹੈ।

2ਯਾਹਵੇਹ ਨੇ ਆਪਣੀ ਮੁਕਤੀ ਬਾਰੇ ਜਾਣੂ ਕਰਵਾਇਆ ਹੈ, ਅਤੇ ਕੌਮਾਂ ਉੱਤੇ ਉਸਦੀ ਧਾਰਮਿਕਤਾ ਪ੍ਰਗਟ ਕੀਤੀ ਹੈ।

3ਉਸਨੇ ਆਪਣੇ ਪਿਆਰ ਅਤੇ ਵਫ਼ਾਦਾਰੀ ਨੂੰ ਇਸਰਾਏਲ ਪ੍ਰਤੀ ਯਾਦ ਰੱਖਿਆ ਹੈ; ਧਰਤੀ ਦੇ ਸਾਰੇ ਕੰਢਿਆਂ ਨੇ ਸਾਡੇ ਪਰਮੇਸ਼ਵਰ ਦੀ ਮੁਕਤੀ ਵੇਖੀ ਹੈ।

4ਸਾਰੀ ਧਰਤੀ ਯਾਹਵੇਹ ਲਈ ਖੁਸ਼ੀ ਦਾ ਲਲਕਾਰਾ ਮਾਰੇ, ਸੰਗੀਤ ਦੇ ਨਾਲ ਖੁਸ਼ੀ ਦੇ ਗੀਤ ਗਾਓ।

5ਬਰਬਤ ਨਾਲ ਯਾਹਵੇਹ ਦੇ ਲਈ ਸੰਗੀਤ ਵਜਾਓ, ਹਾਂ ਬਰਬਤ ਵਜਾ ਕੇ ਅਤੇ ਸੁਰੀਲੇ ਗੀਤ ਗਾ ਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.