1ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਕਿਉਂਕਿ ਉਸਨੇ ਅਦਭੁਤ ਕੰਮ ਕੀਤੇ ਹਨ; ਉਸਦੇ ਸੱਜੇ ਹੱਥ ਅਰਥਾਤ ਉਸਦੀ ਪਵਿੱਤਰ ਬਾਂਹ ਨੇ ਉਸਦੇ ਲਈ ਮੁਕਤੀ ਦਾ ਕੰਮ ਕੀਤਾ ਹੈ।
2ਯਾਹਵੇਹ ਨੇ ਆਪਣੀ ਮੁਕਤੀ ਬਾਰੇ ਜਾਣੂ ਕਰਵਾਇਆ ਹੈ, ਅਤੇ ਕੌਮਾਂ ਉੱਤੇ ਉਸਦੀ ਧਾਰਮਿਕਤਾ ਪ੍ਰਗਟ ਕੀਤੀ ਹੈ।
3ਉਸਨੇ ਆਪਣੇ ਪਿਆਰ ਅਤੇ ਵਫ਼ਾਦਾਰੀ ਨੂੰ ਇਸਰਾਏਲ ਪ੍ਰਤੀ ਯਾਦ ਰੱਖਿਆ ਹੈ; ਧਰਤੀ ਦੇ ਸਾਰੇ ਕੰਢਿਆਂ ਨੇ ਸਾਡੇ ਪਰਮੇਸ਼ਵਰ ਦੀ ਮੁਕਤੀ ਵੇਖੀ ਹੈ।
4ਸਾਰੀ ਧਰਤੀ ਯਾਹਵੇਹ ਲਈ ਖੁਸ਼ੀ ਦਾ ਲਲਕਾਰਾ ਮਾਰੇ, ਸੰਗੀਤ ਦੇ ਨਾਲ ਖੁਸ਼ੀ ਦੇ ਗੀਤ ਗਾਓ।