2 ਇਤਿਹਾਸ 1

ਪਰਮੇਸ਼ਵਰ ਨੇ ਸ਼ਲੋਮੋਨ ਨੂੰ ਕਿਹਾ, “ਕਿਉਂਕਿ ਇਹ ਤੇਰੇ ਦਿਲ ਦੀ ਇੱਛਾ ਹੈ ਅਤੇ ਤੂੰ ਦੌਲਤ, ਸੰਪਤੀ ਜਾਂ ਇੱਜ਼ਤ ਨਹੀਂ ਮੰਗੀ, ਨਾ ਹੀ ਆਪਣੇ ਦੁਸ਼ਮਣਾਂ ਦੀ ਮੌਤ, ਅਤੇ ਕਿਉਂਕਿ ਤੂੰ ਮੇਰੇ ਇਨ੍ਹਾਂ ਲੋਕਾਂ ਉੱਤੇ ਰਾਜ ਕਰਨ ਲਈ ਲੰਮੀ ਉਮਰ ਨਹੀਂ ਮੰਗੀ ਪਰ ਬੁੱਧ ਅਤੇ ਗਿਆਨ ਮੰਗਿਆ ਹੈ। ਜਿਨ੍ਹਾਂ ਲੋਕਾਂ ਉੱਤੇ ਮੈਂ ਤੈਨੂੰ ਰਾਜਾ ਬਣਾਇਆ ਹੈ,

2 Chronicles 1:11 (UKJV) And God said to Solomon, Because this was in yours heart, and you have not asked riches, wealth, or honour, nor the life of yours enemies, neither yet have asked long life; but have asked wisdom and knowledge for yourself, that you may judge my people, over whom I have made you king:

9ਹੁਣ, ਹੇ ਯਾਹਵੇਹ ਪਰਮੇਸ਼ਵਰ, ਮੇਰੇ ਪਿਤਾ ਦਾਵੀਦ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ, ਕਿਉਂ ਜੋ ਤੂੰ ਮੈਨੂੰ ਧਰਤੀ ਦੀ ਧੂੜ ਵਾਂਗ ਅਣਗਿਣਤ ਲੋਕਾਂ ਉੱਤੇ ਰਾਜਾ ਬਣਾਇਆ ਹੈ।

10ਮੈਨੂੰ ਬੁੱਧ ਅਤੇ ਗਿਆਨ ਦੇ ਤਾਂ ਜੋ ਮੈਂ ਇਸ ਪਰਜਾ ਦੀ ਅਗਵਾਈ ਕਰਾਂ ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?”

11ਪਰਮੇਸ਼ਵਰ ਨੇ ਸ਼ਲੋਮੋਨ ਨੂੰ ਕਿਹਾ, “ਕਿਉਂਕਿ ਇਹ ਤੇਰੇ ਦਿਲ ਦੀ ਇੱਛਾ ਹੈ ਅਤੇ ਤੂੰ ਦੌਲਤ, ਸੰਪਤੀ ਜਾਂ ਇੱਜ਼ਤ ਨਹੀਂ ਮੰਗੀ, ਨਾ ਹੀ ਆਪਣੇ ਦੁਸ਼ਮਣਾਂ ਦੀ ਮੌਤ, ਅਤੇ ਕਿਉਂਕਿ ਤੂੰ ਮੇਰੇ ਇਨ੍ਹਾਂ ਲੋਕਾਂ ਉੱਤੇ ਰਾਜ ਕਰਨ ਲਈ ਲੰਮੀ ਉਮਰ ਨਹੀਂ ਮੰਗੀ ਪਰ ਬੁੱਧ ਅਤੇ ਗਿਆਨ ਮੰਗਿਆ ਹੈ। ਜਿਨ੍ਹਾਂ ਲੋਕਾਂ ਉੱਤੇ ਮੈਂ ਤੈਨੂੰ ਰਾਜਾ ਬਣਾਇਆ ਹੈ,

12ਇਸ ਲਈ ਤੈਨੂੰ ਬੁੱਧ ਅਤੇ ਗਿਆਨ ਦਿੱਤਾ ਜਾਂਦਾ ਹੈ ਅਤੇ ਮੈਂ ਤੈਨੂੰ ਦੌਲਤ, ਸੰਪਤੀ ਅਤੇ ਇੱਜ਼ਤ ਵੀ ਦਿਆਂਗਾ, ਜਿਵੇਂ ਕਿ ਤੇਰੇ ਤੋਂ ਪਹਿਲਾਂ ਕਿਸੇ ਰਾਜੇ ਕੋਲ ਨਹੀਂ ਸੀ ਅਤੇ ਨਾ ਤੇਰੇ ਤੋਂ ਬਾਅਦ ਕਿਸੇ ਕੋਲ ਹੋਵੇਗੀ।”

13ਤਦ ਸ਼ਲੋਮੋਨ ਮੰਡਲੀ ਦੇ ਤੰਬੂ ਦੇ ਅੱਗੇ ਗਿਬਓਨ ਦੇ ਉੱਚੇ ਸਥਾਨ ਤੋਂ ਯੇਰੂਸ਼ਲੇਮ ਨੂੰ ਗਿਆ ਅਤੇ ਉਸ ਨੇ ਇਸਰਾਏਲ ਉੱਤੇ ਰਾਜ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.