7ਉਸ ਰਾਤ ਪਰਮੇਸ਼ਵਰ ਨੇ ਸ਼ਲੋਮੋਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਕਿਹਾ, “ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।”
8ਸ਼ਲੋਮੋਨ ਨੇ ਪਰਮੇਸ਼ਵਰ ਨੂੰ ਉੱਤਰ ਦਿੱਤਾ, “ਤੂੰ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਹੈ ਅਤੇ ਉਸ ਦੀ ਥਾਂ ਮੈਨੂੰ ਰਾਜਾ ਬਣਾਇਆ ਹੈ।
9ਹੁਣ, ਹੇ ਯਾਹਵੇਹ ਪਰਮੇਸ਼ਵਰ, ਮੇਰੇ ਪਿਤਾ ਦਾਵੀਦ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ, ਕਿਉਂ ਜੋ ਤੂੰ ਮੈਨੂੰ ਧਰਤੀ ਦੀ ਧੂੜ ਵਾਂਗ ਅਣਗਿਣਤ ਲੋਕਾਂ ਉੱਤੇ ਰਾਜਾ ਬਣਾਇਆ ਹੈ।
10ਮੈਨੂੰ ਬੁੱਧ ਅਤੇ ਗਿਆਨ ਦੇ ਤਾਂ ਜੋ ਮੈਂ ਇਸ ਪਰਜਾ ਦੀ ਅਗਵਾਈ ਕਰਾਂ ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?”
11ਪਰਮੇਸ਼ਵਰ ਨੇ ਸ਼ਲੋਮੋਨ ਨੂੰ ਕਿਹਾ, “ਕਿਉਂਕਿ ਇਹ ਤੇਰੇ ਦਿਲ ਦੀ ਇੱਛਾ ਹੈ ਅਤੇ ਤੂੰ ਦੌਲਤ, ਸੰਪਤੀ ਜਾਂ ਇੱਜ਼ਤ ਨਹੀਂ ਮੰਗੀ, ਨਾ ਹੀ ਆਪਣੇ ਦੁਸ਼ਮਣਾਂ ਦੀ ਮੌਤ, ਅਤੇ ਕਿਉਂਕਿ ਤੂੰ ਮੇਰੇ ਇਨ੍ਹਾਂ ਲੋਕਾਂ ਉੱਤੇ ਰਾਜ ਕਰਨ ਲਈ ਲੰਮੀ ਉਮਰ ਨਹੀਂ ਮੰਗੀ ਪਰ ਬੁੱਧ ਅਤੇ ਗਿਆਨ ਮੰਗਿਆ ਹੈ। ਜਿਨ੍ਹਾਂ ਲੋਕਾਂ ਉੱਤੇ ਮੈਂ ਤੈਨੂੰ ਰਾਜਾ ਬਣਾਇਆ ਹੈ,