2 ਇਤਿਹਾਸ 1

ਉਸ ਰਾਤ ਪਰਮੇਸ਼ਵਰ ਨੇ ਸ਼ਲੋਮੋਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਕਿਹਾ, “ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।”

2 Chronicles 1:7 (UKJV) In that night did God appear unto Solomon, and said unto him, Ask what I shall give you.

5ਪਰ ਪਿੱਤਲ ਦੀ ਜਗਵੇਦੀ ਜਿਹੜੀ ਊਰੀ ਦੇ ਪੁੱਤਰ ਬਸਲਏਲ, ਹੂਰ ਦੇ ਪੁੱਤਰ ਨੇ ਬਣਾਈ ਸੀ, ਗਿਬਓਨ ਵਿੱਚ ਯਾਹਵੇਹ ਦੇ ਡੇਰੇ ਦੇ ਸਾਹਮਣੇ ਸੀ; ਇਸ ਲਈ ਸ਼ਲੋਮੋਨ ਅਤੇ ਸਭਾ ਨੇ ਉੱਥੇ ਉਸ ਤੋਂ ਪੁੱਛ-ਗਿੱਛ ਕੀਤੀ।

6ਸ਼ਲੋਮੋਨ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਅੱਗੇ ਪਿੱਤਲ ਦੀ ਜਗਵੇਦੀ ਉੱਤੇ ਗਿਆ ਅਤੇ ਉਸ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ।

7ਉਸ ਰਾਤ ਪਰਮੇਸ਼ਵਰ ਨੇ ਸ਼ਲੋਮੋਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਕਿਹਾ, “ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।”

8ਸ਼ਲੋਮੋਨ ਨੇ ਪਰਮੇਸ਼ਵਰ ਨੂੰ ਉੱਤਰ ਦਿੱਤਾ, “ਤੂੰ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਹੈ ਅਤੇ ਉਸ ਦੀ ਥਾਂ ਮੈਨੂੰ ਰਾਜਾ ਬਣਾਇਆ ਹੈ।

9ਹੁਣ, ਹੇ ਯਾਹਵੇਹ ਪਰਮੇਸ਼ਵਰ, ਮੇਰੇ ਪਿਤਾ ਦਾਵੀਦ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ, ਕਿਉਂ ਜੋ ਤੂੰ ਮੈਨੂੰ ਧਰਤੀ ਦੀ ਧੂੜ ਵਾਂਗ ਅਣਗਿਣਤ ਲੋਕਾਂ ਉੱਤੇ ਰਾਜਾ ਬਣਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.