2 ਇਤਿਹਾਸ 1

ਪਰ ਪਿੱਤਲ ਦੀ ਜਗਵੇਦੀ ਜਿਹੜੀ ਊਰੀ ਦੇ ਪੁੱਤਰ ਬਸਲਏਲ, ਹੂਰ ਦੇ ਪੁੱਤਰ ਨੇ ਬਣਾਈ ਸੀ, ਗਿਬਓਨ ਵਿੱਚ ਯਾਹਵੇਹ ਦੇ ਡੇਰੇ ਦੇ ਸਾਹਮਣੇ ਸੀ; ਇਸ ਲਈ ਸ਼ਲੋਮੋਨ ਅਤੇ ਸਭਾ ਨੇ ਉੱਥੇ ਉਸ ਤੋਂ ਪੁੱਛ-ਗਿੱਛ ਕੀਤੀ।

2 Chronicles 1:5 (UKJV) Moreover the brazen altar, that Bezaleel the son of Uri, the son of Hur, had made, he put before the tabernacle of the LORD: and Solomon and the congregation sought unto it.

3ਅਤੇ ਸ਼ਲੋਮੋਨ ਅਤੇ ਸਾਰੀ ਸਭਾ ਗਿਬਓਨ ਦੇ ਉੱਚੇ ਸਥਾਨ ਨੂੰ ਗਈ। ਕਿਉਂਕਿ ਉੱਥੇ ਪਰਮੇਸ਼ਵਰ ਦੀ ਮੰਡਲੀ ਦਾ ਤੰਬੂ ਸੀ, ਜਿਸ ਨੂੰ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ।

4ਹੁਣ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਕਿਰਯਥ-ਯਾਰੀਮ ਤੋਂ ਉਸ ਥਾਂ ਉੱਤੇ ਲਿਆਇਆ ਸੀ, ਜਿੱਥੇ ਉਸ ਨੇ ਉਸ ਲਈ ਜਗ੍ਹਾ ਤਿਆਰ ਕੀਤੀ ਸੀ। ਕਿਉਂ ਜੋ ਉਸ ਨੇ ਯੇਰੂਸ਼ਲੇਮ ਵਿੱਚ ਉਸ ਲਈ ਇੱਕ ਤੰਬੂ ਖੜ੍ਹਾ ਕੀਤਾ ਸੀ।

5ਪਰ ਪਿੱਤਲ ਦੀ ਜਗਵੇਦੀ ਜਿਹੜੀ ਊਰੀ ਦੇ ਪੁੱਤਰ ਬਸਲਏਲ, ਹੂਰ ਦੇ ਪੁੱਤਰ ਨੇ ਬਣਾਈ ਸੀ, ਗਿਬਓਨ ਵਿੱਚ ਯਾਹਵੇਹ ਦੇ ਡੇਰੇ ਦੇ ਸਾਹਮਣੇ ਸੀ; ਇਸ ਲਈ ਸ਼ਲੋਮੋਨ ਅਤੇ ਸਭਾ ਨੇ ਉੱਥੇ ਉਸ ਤੋਂ ਪੁੱਛ-ਗਿੱਛ ਕੀਤੀ।

6ਸ਼ਲੋਮੋਨ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਅੱਗੇ ਪਿੱਤਲ ਦੀ ਜਗਵੇਦੀ ਉੱਤੇ ਗਿਆ ਅਤੇ ਉਸ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ।

7ਉਸ ਰਾਤ ਪਰਮੇਸ਼ਵਰ ਨੇ ਸ਼ਲੋਮੋਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਕਿਹਾ, “ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.