2 ਇਤਿਹਾਸ 1

ਹੁਣ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਕਿਰਯਥ-ਯਾਰੀਮ ਤੋਂ ਉਸ ਥਾਂ ਉੱਤੇ ਲਿਆਇਆ ਸੀ, ਜਿੱਥੇ ਉਸ ਨੇ ਉਸ ਲਈ ਜਗ੍ਹਾ ਤਿਆਰ ਕੀਤੀ ਸੀ। ਕਿਉਂ ਜੋ ਉਸ ਨੇ ਯੇਰੂਸ਼ਲੇਮ ਵਿੱਚ ਉਸ ਲਈ ਇੱਕ ਤੰਬੂ ਖੜ੍ਹਾ ਕੀਤਾ ਸੀ।

2 Chronicles 1:4 (UKJV) But the ark of God had David brought up from Kirjathjearim to the place which David had prepared for it: for he had pitched a tent for it at Jerusalem.

2ਤਦ ਸ਼ਲੋਮੋਨ ਨੇ ਸਾਰੇ ਇਸਰਾਏਲ ਨਾਲ, ਹਜ਼ਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਨਾਲ, ਨਿਆਂਈਆਂ ਦੇ ਨਾਲ ਅਤੇ ਇਸਰਾਏਲ ਦੇ ਸਾਰੇ ਆਗੂਆਂ, ਘਰਾਣਿਆਂ ਦੇ ਮੁਖੀਆਂ ਨਾਲ, ਗੱਲ ਕੀਤੀ।

3ਅਤੇ ਸ਼ਲੋਮੋਨ ਅਤੇ ਸਾਰੀ ਸਭਾ ਗਿਬਓਨ ਦੇ ਉੱਚੇ ਸਥਾਨ ਨੂੰ ਗਈ। ਕਿਉਂਕਿ ਉੱਥੇ ਪਰਮੇਸ਼ਵਰ ਦੀ ਮੰਡਲੀ ਦਾ ਤੰਬੂ ਸੀ, ਜਿਸ ਨੂੰ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ।

4ਹੁਣ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਕਿਰਯਥ-ਯਾਰੀਮ ਤੋਂ ਉਸ ਥਾਂ ਉੱਤੇ ਲਿਆਇਆ ਸੀ, ਜਿੱਥੇ ਉਸ ਨੇ ਉਸ ਲਈ ਜਗ੍ਹਾ ਤਿਆਰ ਕੀਤੀ ਸੀ। ਕਿਉਂ ਜੋ ਉਸ ਨੇ ਯੇਰੂਸ਼ਲੇਮ ਵਿੱਚ ਉਸ ਲਈ ਇੱਕ ਤੰਬੂ ਖੜ੍ਹਾ ਕੀਤਾ ਸੀ।

5ਪਰ ਪਿੱਤਲ ਦੀ ਜਗਵੇਦੀ ਜਿਹੜੀ ਊਰੀ ਦੇ ਪੁੱਤਰ ਬਸਲਏਲ, ਹੂਰ ਦੇ ਪੁੱਤਰ ਨੇ ਬਣਾਈ ਸੀ, ਗਿਬਓਨ ਵਿੱਚ ਯਾਹਵੇਹ ਦੇ ਡੇਰੇ ਦੇ ਸਾਹਮਣੇ ਸੀ; ਇਸ ਲਈ ਸ਼ਲੋਮੋਨ ਅਤੇ ਸਭਾ ਨੇ ਉੱਥੇ ਉਸ ਤੋਂ ਪੁੱਛ-ਗਿੱਛ ਕੀਤੀ।

6ਸ਼ਲੋਮੋਨ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਅੱਗੇ ਪਿੱਤਲ ਦੀ ਜਗਵੇਦੀ ਉੱਤੇ ਗਿਆ ਅਤੇ ਉਸ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.