2 ਇਤਿਹਾਸ 1

ਅਤੇ ਸ਼ਲੋਮੋਨ ਅਤੇ ਸਾਰੀ ਸਭਾ ਗਿਬਓਨ ਦੇ ਉੱਚੇ ਸਥਾਨ ਨੂੰ ਗਈ। ਕਿਉਂਕਿ ਉੱਥੇ ਪਰਮੇਸ਼ਵਰ ਦੀ ਮੰਡਲੀ ਦਾ ਤੰਬੂ ਸੀ, ਜਿਸ ਨੂੰ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ।

2 Chronicles 1:3 (UKJV) So Solomon, and all the congregation with him, went to the high place that was at Gibeon; for there was the tabernacle of the congregation of God, which Moses the servant of the LORD had made in the wilderness.

1ਦਾਵੀਦ ਦੇ ਪੁੱਤਰ ਸ਼ਲੋਮੋਨ ਨੇ ਆਪਣੇ ਰਾਜ ਉੱਤੇ ਆਪਣੇ ਆਪ ਨੂੰ ਦ੍ਰਿੜ੍ਹਤਾ ਨਾਲ ਕਾਇਮ ਕੀਤਾ, ਕਿਉਂਕਿ ਉਸ ਦਾ ਪਰਮੇਸ਼ਵਰ ਉਸ ਦੇ ਨਾਲ ਸੀ ਅਤੇ ਉਸ ਨੇ ਉਸ ਨੂੰ ਬਹੁਤ ਮਹਾਨ ਬਣਾਇਆ ਸੀ।

2ਤਦ ਸ਼ਲੋਮੋਨ ਨੇ ਸਾਰੇ ਇਸਰਾਏਲ ਨਾਲ, ਹਜ਼ਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਨਾਲ, ਨਿਆਂਈਆਂ ਦੇ ਨਾਲ ਅਤੇ ਇਸਰਾਏਲ ਦੇ ਸਾਰੇ ਆਗੂਆਂ, ਘਰਾਣਿਆਂ ਦੇ ਮੁਖੀਆਂ ਨਾਲ, ਗੱਲ ਕੀਤੀ।

3ਅਤੇ ਸ਼ਲੋਮੋਨ ਅਤੇ ਸਾਰੀ ਸਭਾ ਗਿਬਓਨ ਦੇ ਉੱਚੇ ਸਥਾਨ ਨੂੰ ਗਈ। ਕਿਉਂਕਿ ਉੱਥੇ ਪਰਮੇਸ਼ਵਰ ਦੀ ਮੰਡਲੀ ਦਾ ਤੰਬੂ ਸੀ, ਜਿਸ ਨੂੰ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ।

4ਹੁਣ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਕਿਰਯਥ-ਯਾਰੀਮ ਤੋਂ ਉਸ ਥਾਂ ਉੱਤੇ ਲਿਆਇਆ ਸੀ, ਜਿੱਥੇ ਉਸ ਨੇ ਉਸ ਲਈ ਜਗ੍ਹਾ ਤਿਆਰ ਕੀਤੀ ਸੀ। ਕਿਉਂ ਜੋ ਉਸ ਨੇ ਯੇਰੂਸ਼ਲੇਮ ਵਿੱਚ ਉਸ ਲਈ ਇੱਕ ਤੰਬੂ ਖੜ੍ਹਾ ਕੀਤਾ ਸੀ।

5ਪਰ ਪਿੱਤਲ ਦੀ ਜਗਵੇਦੀ ਜਿਹੜੀ ਊਰੀ ਦੇ ਪੁੱਤਰ ਬਸਲਏਲ, ਹੂਰ ਦੇ ਪੁੱਤਰ ਨੇ ਬਣਾਈ ਸੀ, ਗਿਬਓਨ ਵਿੱਚ ਯਾਹਵੇਹ ਦੇ ਡੇਰੇ ਦੇ ਸਾਹਮਣੇ ਸੀ; ਇਸ ਲਈ ਸ਼ਲੋਮੋਨ ਅਤੇ ਸਭਾ ਨੇ ਉੱਥੇ ਉਸ ਤੋਂ ਪੁੱਛ-ਗਿੱਛ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.