1ਦਾਵੀਦ ਦੇ ਪੁੱਤਰ ਸ਼ਲੋਮੋਨ ਨੇ ਆਪਣੇ ਰਾਜ ਉੱਤੇ ਆਪਣੇ ਆਪ ਨੂੰ ਦ੍ਰਿੜ੍ਹਤਾ ਨਾਲ ਕਾਇਮ ਕੀਤਾ, ਕਿਉਂਕਿ ਉਸ ਦਾ ਪਰਮੇਸ਼ਵਰ ਉਸ ਦੇ ਨਾਲ ਸੀ ਅਤੇ ਉਸ ਨੇ ਉਸ ਨੂੰ ਬਹੁਤ ਮਹਾਨ ਬਣਾਇਆ ਸੀ।
2ਤਦ ਸ਼ਲੋਮੋਨ ਨੇ ਸਾਰੇ ਇਸਰਾਏਲ ਨਾਲ, ਹਜ਼ਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਨਾਲ, ਨਿਆਂਈਆਂ ਦੇ ਨਾਲ ਅਤੇ ਇਸਰਾਏਲ ਦੇ ਸਾਰੇ ਆਗੂਆਂ, ਘਰਾਣਿਆਂ ਦੇ ਮੁਖੀਆਂ ਨਾਲ, ਗੱਲ ਕੀਤੀ।
3ਅਤੇ ਸ਼ਲੋਮੋਨ ਅਤੇ ਸਾਰੀ ਸਭਾ ਗਿਬਓਨ ਦੇ ਉੱਚੇ ਸਥਾਨ ਨੂੰ ਗਈ। ਕਿਉਂਕਿ ਉੱਥੇ ਪਰਮੇਸ਼ਵਰ ਦੀ ਮੰਡਲੀ ਦਾ ਤੰਬੂ ਸੀ, ਜਿਸ ਨੂੰ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ।
4ਹੁਣ ਦਾਵੀਦ ਪਰਮੇਸ਼ਵਰ ਦੇ ਸੰਦੂਕ ਨੂੰ ਕਿਰਯਥ-ਯਾਰੀਮ ਤੋਂ ਉਸ ਥਾਂ ਉੱਤੇ ਲਿਆਇਆ ਸੀ, ਜਿੱਥੇ ਉਸ ਨੇ ਉਸ ਲਈ ਜਗ੍ਹਾ ਤਿਆਰ ਕੀਤੀ ਸੀ। ਕਿਉਂ ਜੋ ਉਸ ਨੇ ਯੇਰੂਸ਼ਲੇਮ ਵਿੱਚ ਉਸ ਲਈ ਇੱਕ ਤੰਬੂ ਖੜ੍ਹਾ ਕੀਤਾ ਸੀ।