13ਹੁਣ ਯਾਰਾਬੁਆਮ ਨੇ ਪਿੱਛੇ ਵੱਲ ਸਿਪਾਹੀਆਂ ਨੂੰ ਘੱਲਿਆ ਸੀ, ਤਾਂ ਜੋ ਉਹ ਯਹੂਦਾਹ ਦੇ ਸਾਹਮਣੇ ਘਾਤ ਲਾ ਕੇ ਉਹਨਾਂ ਦੇ ਪਿੱਛੇ ਸੀ।
14ਯਹੂਦਾਹ ਨੇ ਮੁੜਿਆ ਅਤੇ ਦੇਖਿਆ ਕਿ ਉਹਨਾਂ ਉੱਤੇ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਹਮਲਾ ਕੀਤਾ ਜਾ ਰਿਹਾ ਸੀ। ਫਿਰ ਉਹਨਾਂ ਨੇ ਯਾਹਵੇਹ ਅੱਗੇ ਪੁਕਾਰ ਕੀਤੀ। ਜਾਜਕਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ,
15ਅਤੇ ਯਹੂਦਾਹ ਦੇ ਮਨੁੱਖਾਂ ਨੇ ਲੜਾਈ ਦੀ ਜੈਕਾਰਾ ਬੁਲੰਦ ਕੀਤੀ। ਉਹਨਾਂ ਦੀ ਲੜਾਈ ਦੀ ਆਵਾਜ਼ ਤੇ, ਪਰਮੇਸ਼ਵਰ ਨੇ ਯਾਰਾਬੁਆਮ ਅਤੇ ਸਾਰੇ ਇਸਰਾਏਲ ਨੂੰ ਅਬੀਯਾਹ ਅਤੇ ਯਹੂਦਾਹ ਦੇ ਸਾਹਮਣੇ ਹਰਾ ਦਿੱਤਾ।
16ਇਸਰਾਏਲੀ ਯਹੂਦਾਹ ਦੇ ਸਾਹਮਣੇ ਭੱਜ ਗਏ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।
17ਅਬੀਯਾਹ ਅਤੇ ਉਸ ਦੀਆਂ ਫ਼ੌਜਾਂ ਨੇ ਉਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ, ਇਉਂ ਇਸਰਾਏਲ ਦੇ ਯੋਗ ਆਦਮੀਆਂ ਵਿੱਚੋਂ ਪੰਜ ਲੱਖ ਮਾਰੇ ਗਏ।