2 ਇਤਿਹਾਸ 13

ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ। ਅਬੀਯਾਹ ਚਾਰ ਲੱਖ ਯੋਗ ਯੋਧਿਆਂ ਦੀ ਫ਼ੌਜ ਨਾਲ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਨੇ ਅੱਠ ਲੱਖ ਯੋਗ ਸੈਨਿਕਾਂ ਨਾਲ ਉਹ ਦੇ ਵਿਰੁੱਧ ਲੜਾਈ ਦੀ ਤਿਆਰੀ ਕੀਤੀ।

2 Chronicles 13:3 (UKJV) And Abijah set the battle in array with an army of valiant men of war, even four hundred thousand chosen men: Jeroboam also set the battle in array against him with eight hundred thousand chosen men, being mighty men of valour.

1ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ ਅਬੀਯਾਹ ਯਹੂਦਾਹ ਦਾ ਰਾਜਾ ਬਣਿਆ,

2ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੀਕਾਯਾਹ ਸੀ, ਜੋ ਗਿਬਆਹ ਦੇ ਊਰੀਏਲ ਦੀ ਧੀ ਸੀ। ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ।

3ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ। ਅਬੀਯਾਹ ਚਾਰ ਲੱਖ ਯੋਗ ਯੋਧਿਆਂ ਦੀ ਫ਼ੌਜ ਨਾਲ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਨੇ ਅੱਠ ਲੱਖ ਯੋਗ ਸੈਨਿਕਾਂ ਨਾਲ ਉਹ ਦੇ ਵਿਰੁੱਧ ਲੜਾਈ ਦੀ ਤਿਆਰੀ ਕੀਤੀ।

4ਅਬੀਯਾਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਜ਼ਮਰਾਈਮ ਪਹਾੜ ਉੱਤੇ ਖੜ੍ਹਾ ਹੋਇਆ ਅਤੇ ਆਖਿਆ, “ਯਾਰਾਬੁਆਮ ਅਤੇ ਸਾਰੇ ਇਸਰਾਏਲ, ਮੇਰੀ ਗੱਲ ਸੁਣੋ!

5ਕੀ ਤੁਸੀਂ ਨਹੀਂ ਜਾਣਦੇ ਕਿ ਇਸਰਾਏਲ ਦੇ ਪਰਮੇਸ਼ਵਰ ਨੇ ਦਾਵੀਦ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਲੂਣ ਦੇ ਨੇਮ ਨਾਲ ਇਸਰਾਏਲ ਦਾ ਰਾਜ ਸਦਾ ਲਈ ਦਿੱਤਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.