2 ਇਤਿਹਾਸ 13

ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੀਕਾਯਾਹ ਸੀ, ਜੋ ਗਿਬਆਹ ਦੇ ਊਰੀਏਲ ਦੀ ਧੀ ਸੀ। ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ।

2 Chronicles 13:2 (UKJV) He reigned three years in Jerusalem. His mother's name also was Michaiah the daughter of Uriel of Gibeah. And there was war between Abijah and Jeroboam.

1ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ ਅਬੀਯਾਹ ਯਹੂਦਾਹ ਦਾ ਰਾਜਾ ਬਣਿਆ,

2ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੀਕਾਯਾਹ ਸੀ, ਜੋ ਗਿਬਆਹ ਦੇ ਊਰੀਏਲ ਦੀ ਧੀ ਸੀ। ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ।

3ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ। ਅਬੀਯਾਹ ਚਾਰ ਲੱਖ ਯੋਗ ਯੋਧਿਆਂ ਦੀ ਫ਼ੌਜ ਨਾਲ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਨੇ ਅੱਠ ਲੱਖ ਯੋਗ ਸੈਨਿਕਾਂ ਨਾਲ ਉਹ ਦੇ ਵਿਰੁੱਧ ਲੜਾਈ ਦੀ ਤਿਆਰੀ ਕੀਤੀ।

4ਅਬੀਯਾਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਜ਼ਮਰਾਈਮ ਪਹਾੜ ਉੱਤੇ ਖੜ੍ਹਾ ਹੋਇਆ ਅਤੇ ਆਖਿਆ, “ਯਾਰਾਬੁਆਮ ਅਤੇ ਸਾਰੇ ਇਸਰਾਏਲ, ਮੇਰੀ ਗੱਲ ਸੁਣੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.