2 ਇਤਿਹਾਸ 13

ਅਤੇ ਉਸ ਦੇ ਕੋਲ ਨਕੰਮੇ ਤੇ ਸ਼ੈਤਾਨ ਲੋਕੀ ਇਕੱਠੇ ਹੋ ਗਏ ਜਿਨ੍ਹਾਂ ਨੇ ਸ਼ਲੋਮੋਨ ਦੇ ਪੁੱਤਰ ਯਾਰਾਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਮੁੰਡਾ ਹੀ ਸੀ ਅਤੇ ਉਹਨਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ।

2 Chronicles 13:7 (UKJV) And there are gathered unto him vain men, the children of Belial, and have strengthened themselves against Rehoboam the son of Solomon, when Rehoboam was young and tenderhearted, and could not withstand them.

5ਕੀ ਤੁਸੀਂ ਨਹੀਂ ਜਾਣਦੇ ਕਿ ਇਸਰਾਏਲ ਦੇ ਪਰਮੇਸ਼ਵਰ ਨੇ ਦਾਵੀਦ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਲੂਣ ਦੇ ਨੇਮ ਨਾਲ ਇਸਰਾਏਲ ਦਾ ਰਾਜ ਸਦਾ ਲਈ ਦਿੱਤਾ ਹੈ?

6ਫਿਰ ਵੀ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ, ਦਾਵੀਦ ਦੇ ਪੁੱਤਰ ਸ਼ਲੋਮੋਨ ਦੇ ਇੱਕ ਅਧਿਕਾਰੀ ਨੇ ਆਪਣੇ ਸੁਆਮੀ ਦੇ ਵਿਰੁੱਧ ਬਗਾਵਤ ਕੀਤੀ।

7ਅਤੇ ਉਸ ਦੇ ਕੋਲ ਨਕੰਮੇ ਤੇ ਸ਼ੈਤਾਨ ਲੋਕੀ ਇਕੱਠੇ ਹੋ ਗਏ ਜਿਨ੍ਹਾਂ ਨੇ ਸ਼ਲੋਮੋਨ ਦੇ ਪੁੱਤਰ ਯਾਰਾਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਮੁੰਡਾ ਹੀ ਸੀ ਅਤੇ ਉਹਨਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ।

8“ਹੁਣ ਤੁਸੀਂ ਲੋਕ ਯਾਹਵੇਹ ਦੇ ਰਾਜ ਦਾ ਵਿਰੋਧ ਕਰਨ ਲਈ ਤੁਰੇ ਹੋਏ ਹੋ ਜੋ ਦਾਵੀਦ ਦੇ ਪੁੱਤਰਾਂ ਨੂੰ ਸੌਂਪਿਆ ਗਿਆ ਸੀ। ਸਿਰਫ ਇਸ ਲਈ ਕਿ ਤੁਸੀਂ ਗਿਣਤੀ ਵਿੱਚ ਜ਼ਿਆਦਾ ਹੋ ਅਤੇ ਤੁਹਾਡੇ ਕੋਲ ਦੇਵਤਿਆਂ ਦੇ ਨਾਮ ਉੱਤੇ ਸੋਨੇ ਦੇ ਬਣੇ ਵੱਛੇ ਹਨ, ਜਿਨ੍ਹਾਂ ਨੂੰ ਯਾਰਾਬੁਆਮ ਨੇ ਤੁਹਾਡੇ ਲਈ ਬਣਾਇਆ ਸੀ ਤਾਂ ਜੋ ਤੁਸੀਂ ਉਹਨਾਂ ਨੂੰ ਦੇਵਤੇ ਸਮਝੋ।

9ਤੁਸੀਂ ਹਾਰੋਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਾਹਵੇਹ ਦੇ ਜਾਜਕ ਸਨ ਕੱਢ ਦਿੱਤਾ ਅਤੇ ਦੂਜੇ ਦੇਸ਼ਾਂ ਦੀਆਂ ਕੌਮਾਂ ਦੇ ਢੰਗ ਨਾਲ ਆਪਣੇ ਲਈ ਜਾਜਕ ਨਿਯੁਕਤ ਕੀਤੇ ਤੁਸੀਂ ਕਿਸੇ ਵੀ ਵਿਅਕਤੀ ਨੂੰ ਜਾਜਕ ਬਣਾ ਦਿੰਦੇ ਹੋ ਜੋ ਆਪਣੇ ਨਾਲ ਇੱਕ ਵੱਛਾ ਅਤੇ ਸੱਤ ਭੇਡੂ ਲਿਆਉਂਦਾ ਹੈ ਅਤੇ ਤੁਹਾਨੂੰ ਦੇਵਤਿਆਂ ਦਾ ਜਾਜਕ ਬਣਨ ਲਈ ਬੇਨਤੀ ਕਰਦਾ ਹੈ ਜੋ ਅਸਲ ਵਿੱਚ ਦੇਵਤੇ ਨਹੀਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.