6ਫਿਰ ਵੀ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ, ਦਾਵੀਦ ਦੇ ਪੁੱਤਰ ਸ਼ਲੋਮੋਨ ਦੇ ਇੱਕ ਅਧਿਕਾਰੀ ਨੇ ਆਪਣੇ ਸੁਆਮੀ ਦੇ ਵਿਰੁੱਧ ਬਗਾਵਤ ਕੀਤੀ।
7ਅਤੇ ਉਸ ਦੇ ਕੋਲ ਨਕੰਮੇ ਤੇ ਸ਼ੈਤਾਨ ਲੋਕੀ ਇਕੱਠੇ ਹੋ ਗਏ ਜਿਨ੍ਹਾਂ ਨੇ ਸ਼ਲੋਮੋਨ ਦੇ ਪੁੱਤਰ ਯਾਰਾਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਮੁੰਡਾ ਹੀ ਸੀ ਅਤੇ ਉਹਨਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ।
8“ਹੁਣ ਤੁਸੀਂ ਲੋਕ ਯਾਹਵੇਹ ਦੇ ਰਾਜ ਦਾ ਵਿਰੋਧ ਕਰਨ ਲਈ ਤੁਰੇ ਹੋਏ ਹੋ ਜੋ ਦਾਵੀਦ ਦੇ ਪੁੱਤਰਾਂ ਨੂੰ ਸੌਂਪਿਆ ਗਿਆ ਸੀ। ਸਿਰਫ ਇਸ ਲਈ ਕਿ ਤੁਸੀਂ ਗਿਣਤੀ ਵਿੱਚ ਜ਼ਿਆਦਾ ਹੋ ਅਤੇ ਤੁਹਾਡੇ ਕੋਲ ਦੇਵਤਿਆਂ ਦੇ ਨਾਮ ਉੱਤੇ ਸੋਨੇ ਦੇ ਬਣੇ ਵੱਛੇ ਹਨ, ਜਿਨ੍ਹਾਂ ਨੂੰ ਯਾਰਾਬੁਆਮ ਨੇ ਤੁਹਾਡੇ ਲਈ ਬਣਾਇਆ ਸੀ ਤਾਂ ਜੋ ਤੁਸੀਂ ਉਹਨਾਂ ਨੂੰ ਦੇਵਤੇ ਸਮਝੋ।
9ਤੁਸੀਂ ਹਾਰੋਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਾਹਵੇਹ ਦੇ ਜਾਜਕ ਸਨ ਕੱਢ ਦਿੱਤਾ ਅਤੇ ਦੂਜੇ ਦੇਸ਼ਾਂ ਦੀਆਂ ਕੌਮਾਂ ਦੇ ਢੰਗ ਨਾਲ ਆਪਣੇ ਲਈ ਜਾਜਕ ਨਿਯੁਕਤ ਕੀਤੇ ਤੁਸੀਂ ਕਿਸੇ ਵੀ ਵਿਅਕਤੀ ਨੂੰ ਜਾਜਕ ਬਣਾ ਦਿੰਦੇ ਹੋ ਜੋ ਆਪਣੇ ਨਾਲ ਇੱਕ ਵੱਛਾ ਅਤੇ ਸੱਤ ਭੇਡੂ ਲਿਆਉਂਦਾ ਹੈ ਅਤੇ ਤੁਹਾਨੂੰ ਦੇਵਤਿਆਂ ਦਾ ਜਾਜਕ ਬਣਨ ਲਈ ਬੇਨਤੀ ਕਰਦਾ ਹੈ ਜੋ ਅਸਲ ਵਿੱਚ ਦੇਵਤੇ ਨਹੀਂ ਹਨ।
10“ਪਰ ਸਾਡੇ ਲਈ ਯਾਹਵੇਹ ਸਾਡਾ ਪਰਮੇਸ਼ਵਰ ਹੈ ਅਤੇ ਅਸੀਂ ਉਸਨੂੰ ਨਹੀਂ ਛੱਡਿਆ ਹੈ। ਜੋ ਜਾਜਕ ਯਾਹਵੇਹ ਦੀ ਸੇਵਾ ਕਰਦੇ ਹਨ, ਉਹ ਹਾਰੋਨ ਦੇ ਪੁੱਤਰ ਹਨ ਅਤੇ ਲੇਵੀ ਉਹਨਾਂ ਦੀ ਸਹਾਇਤਾ ਕਰਦੇ ਹਨ।