2 ਇਤਿਹਾਸ 14

ਤਦ ਆਸਾ ਨੇ ਆਪਣੇ ਪਰਮੇਸ਼ਵਰ ਨੂੰ ਬੁਲਾਇਆ ਅਤੇ ਕਿਹਾ, “ਯਾਹਵੇਹ, ਤੇਰੇ ਵਰਗਾ ਕੋਈ ਨਹੀਂ ਜੋ ਤਾਕਤਵਰਾਂ ਦੇ ਵਿਰੁੱਧ ਸ਼ਕਤੀਹੀਣ ਦੀ ਸਹਾਇਤਾ ਕਰੇ। ਹੇ ਯਾਹਵੇਹ ਸਾਡੇ ਪਰਮੇਸ਼ਵਰ ਸਾਡੀ ਸਹਾਇਤਾ ਕਰੋ, ਕਿਉਂਕਿ ਅਸੀਂ ਤੁਹਾਡੇ ਉੱਤੇ ਭਰੋਸਾ ਕਰਦੇ ਹਾਂ ਅਤੇ ਤੁਹਾਡੇ ਨਾਮ ਉੱਤੇ ਅਸੀਂ ਇਸ ਵਿਸ਼ਾਲ ਸੈਨਾ ਦੇ ਵਿਰੁੱਧ ਆਏ ਹਾਂ। ਯਾਹਵੇਹ ਹੀ ਸਾਡਾ ਪਰਮੇਸ਼ਵਰ ਹੈ। ਅਜਿਹਾ ਕਦੇ ਨਹੀਂ ਹੋਇਆ ਕਿ ਕੋਈ ਆਦਮੀ ਤੁਹਾਡੇ ਉੱਤੇ ਹਾਵੀ ਹੋ ਜਾਵੇ।”

2 Chronicles 14:11 (UKJV) And Asa cried unto the LORD his God, and said, LORD, it is nothing with you to help, whether with many, or with them that have no power: help us, O LORD our God; for we rest on you, and in your name we go against this multitude. O LORD, you are our God; let no man prevail against you.

9ਜ਼ੇਰਾਹ ਕੂਸ਼ੀ ਦਸ ਲੱਖ ਦੀ ਫੌਜ ਅਤੇ ਤਿੰਨ ਸੌ ਰਥ ਲੈ ਕੇ ਉਹਨਾਂ ਦੇ ਵਿਰੁੱਧ ਨਿੱਕਲਿਆ ਅਤੇ ਮਾਰੇਸ਼ਾਹ ਵਿੱਚ ਆਇਆ।

10ਆਸਾ ਉਸ ਨੂੰ ਮਿਲਣ ਲਈ ਬਾਹਰ ਗਿਆ, ਅਤੇ ਉਹਨਾਂ ਨੇ ਮਾਰੇਸ਼ਾਹ ਦੇ ਨੇੜੇ ਸਫ਼ਤਾਹ ਦੀ ਵਾਦੀ ਵਿੱਚ ਲੜਾਈ ਦੀਆਂ ਸਥਿਤੀਆਂ ਬਣਾਈਆਂ।

11ਤਦ ਆਸਾ ਨੇ ਆਪਣੇ ਪਰਮੇਸ਼ਵਰ ਨੂੰ ਬੁਲਾਇਆ ਅਤੇ ਕਿਹਾ, “ਯਾਹਵੇਹ, ਤੇਰੇ ਵਰਗਾ ਕੋਈ ਨਹੀਂ ਜੋ ਤਾਕਤਵਰਾਂ ਦੇ ਵਿਰੁੱਧ ਸ਼ਕਤੀਹੀਣ ਦੀ ਸਹਾਇਤਾ ਕਰੇ। ਹੇ ਯਾਹਵੇਹ ਸਾਡੇ ਪਰਮੇਸ਼ਵਰ ਸਾਡੀ ਸਹਾਇਤਾ ਕਰੋ, ਕਿਉਂਕਿ ਅਸੀਂ ਤੁਹਾਡੇ ਉੱਤੇ ਭਰੋਸਾ ਕਰਦੇ ਹਾਂ ਅਤੇ ਤੁਹਾਡੇ ਨਾਮ ਉੱਤੇ ਅਸੀਂ ਇਸ ਵਿਸ਼ਾਲ ਸੈਨਾ ਦੇ ਵਿਰੁੱਧ ਆਏ ਹਾਂ। ਯਾਹਵੇਹ ਹੀ ਸਾਡਾ ਪਰਮੇਸ਼ਵਰ ਹੈ। ਅਜਿਹਾ ਕਦੇ ਨਹੀਂ ਹੋਇਆ ਕਿ ਕੋਈ ਆਦਮੀ ਤੁਹਾਡੇ ਉੱਤੇ ਹਾਵੀ ਹੋ ਜਾਵੇ।”

12ਯਾਹਵੇਹ ਨੇ ਆਸਾ ਅਤੇ ਯਹੂਦਾਹ ਦੇ ਅੱਗੇ ਕੂਸ਼ੀਆਂ ਨੂੰ ਮਾਰਿਆ ਅਤੇ ਕੂਸ਼ੀ ਭੱਜ ਗਏ,

13ਅਤੇ ਆਸਾ ਅਤੇ ਉਹ ਦੇ ਲੋਕਾਂ ਨੇ ਗਰਾਰ ਤੀਕ ਉਹਨਾਂ ਦਾ ਪਿੱਛਾ ਕੀਤਾ ਅਤੇ ਕੂਸ਼ੀਆਂ ਵਿੱਚੋਂ ਇੰਨੇ ਖੇਤ ਰਹੇ ਕਿ ਉਹ ਫੇਰ ਸੰਭਲ ਨਾ ਸੱਕੇ ਕਿਉਂ ਜੋ ਉਹ ਯਾਹਵੇਹ ਅਤੇ ਉਸ ਦੇ ਦਲ ਦੇ ਹੱਥੋਂ ਮਾਰੇ ਗਏ ਅਤੇ ਯਹੂਦਾਹ ਬਹੁਤ ਸਾਰਾ ਲੁੱਟ ਦਾ ਮਾਲ ਚੁੱਕ ਲਿਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.