8ਕੀ ਕੂਸ਼ੀਤੇਬ ਅਤੇ ਲਿਬੀਆ ਦੇ ਲੋਕ ਬਹੁਤ ਸਾਰੇ ਰੱਥਾਂ ਅਤੇ ਘੋੜ ਸਵਾਰਾਂ ਨਾਲ ਇੱਕ ਸ਼ਕਤੀਸ਼ਾਲੀ ਸੈਨਾ ਨਹੀਂ ਸਨ? ਫਿਰ ਵੀ ਜਦੋਂ ਤੁਸੀਂ ਯਾਹਵੇਹ ਤੇ ਭਰੋਸਾ ਕੀਤਾ, ਤਾਂ ਉਸਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ।
9ਕਿਉਂਕਿ ਯਾਹਵੇਹ ਦੀਆਂ ਅੱਖਾਂ ਪੂਰੀ ਧਰਤੀ ਵਿੱਚ ਉਹਨਾਂ ਲੋਕਾਂ ਨੂੰ ਮਜ਼ਬੂਤ ਕਰਨ ਲਈ ਹਨ ਜਿਨ੍ਹਾਂ ਦੇ ਦਿਲ ਉਸ ਪ੍ਰਤੀ ਪੂਰੀ ਤਰ੍ਹਾਂ ਸੱਚੇ ਹਨ। ਤੁਸੀਂ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ, ਇਸ ਲਈ ਹੁਣ ਤੋਂ ਤੁਸੀਂ ਯਕੀਨੀ ਤੌਰ ਤੇ ਯੁੱਧਾਂ ਵਿੱਚ ਰੁੱਝੇ ਰਹੋਗੇ।”
10ਆਸਾ ਇਸ ਕਾਰਨ ਹਨਾਨੀ ਦਰਸ਼ੀ ਨਾਲ ਗੁੱਸੇ ਹੋ ਗਿਆ, ਉਹ ਇੰਨਾ ਗੁੱਸੇ ਵਿੱਚ ਸੀ ਕਿ ਉਸ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਸੇ ਸਮੇਂ ਆਸਾ ਨੇ ਕੁਝ ਲੋਕਾਂ ਉੱਤੇ ਬੇਰਹਿਮੀ ਨਾਲ ਜ਼ੁਲਮ ਕੀਤਾ।
11ਆਸਾ ਦੇ ਰਾਜ ਦੀਆਂ ਘਟਨਾਵਾਂ ਸ਼ੁਰੂ ਤੋਂ ਅੰਤ ਤੱਕ, ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।
12ਉਸ ਦੇ ਰਾਜ ਦੇ ਉਨਤਾਲ਼ੀਵੇਂ ਸਾਲ ਆਸਾ ਦੇ ਪੈਰਾਂ ਵਿੱਚ ਇੱਕ ਰੋਗ ਲੱਗ ਗਿਆ। ਭਾਵੇਂ ਉਸ ਦੀ ਬਿਮਾਰੀ ਬਹੁਤ ਗੰਭੀਰ ਸੀ, ਫਿਰ ਵੀ ਉਸ ਨੇ ਆਪਣੀ ਬਿਮਾਰੀ ਵਿੱਚ ਵੀ ਯਾਹਵੇਹ ਤੋਂ ਸਹਾਇਤਾ ਨਹੀਂ ਮੰਗੀ, ਬਲਕਿ ਡਾਕਟਰਾਂ ਤੋਂ ਹੀ ਸਹਾਇਤਾ ਲਈ।