2 ਇਤਿਹਾਸ 16

ਉਸ ਦੇ ਰਾਜ ਦੇ ਉਨਤਾਲ਼ੀਵੇਂ ਸਾਲ ਆਸਾ ਦੇ ਪੈਰਾਂ ਵਿੱਚ ਇੱਕ ਰੋਗ ਲੱਗ ਗਿਆ। ਭਾਵੇਂ ਉਸ ਦੀ ਬਿਮਾਰੀ ਬਹੁਤ ਗੰਭੀਰ ਸੀ, ਫਿਰ ਵੀ ਉਸ ਨੇ ਆਪਣੀ ਬਿਮਾਰੀ ਵਿੱਚ ਵੀ ਯਾਹਵੇਹ ਤੋਂ ਸਹਾਇਤਾ ਨਹੀਂ ਮੰਗੀ, ਬਲਕਿ ਡਾਕਟਰਾਂ ਤੋਂ ਹੀ ਸਹਾਇਤਾ ਲਈ।

2 Chronicles 16:12 (UKJV) And Asa in the thirty and ninth year of his reign was diseased in his feet, until his disease was exceeding great: yet in his disease he sought not to the LORD, but to the physicians.

10ਆਸਾ ਇਸ ਕਾਰਨ ਹਨਾਨੀ ਦਰਸ਼ੀ ਨਾਲ ਗੁੱਸੇ ਹੋ ਗਿਆ, ਉਹ ਇੰਨਾ ਗੁੱਸੇ ਵਿੱਚ ਸੀ ਕਿ ਉਸ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਸੇ ਸਮੇਂ ਆਸਾ ਨੇ ਕੁਝ ਲੋਕਾਂ ਉੱਤੇ ਬੇਰਹਿਮੀ ਨਾਲ ਜ਼ੁਲਮ ਕੀਤਾ।

11ਆਸਾ ਦੇ ਰਾਜ ਦੀਆਂ ਘਟਨਾਵਾਂ ਸ਼ੁਰੂ ਤੋਂ ਅੰਤ ਤੱਕ, ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।

12ਉਸ ਦੇ ਰਾਜ ਦੇ ਉਨਤਾਲ਼ੀਵੇਂ ਸਾਲ ਆਸਾ ਦੇ ਪੈਰਾਂ ਵਿੱਚ ਇੱਕ ਰੋਗ ਲੱਗ ਗਿਆ। ਭਾਵੇਂ ਉਸ ਦੀ ਬਿਮਾਰੀ ਬਹੁਤ ਗੰਭੀਰ ਸੀ, ਫਿਰ ਵੀ ਉਸ ਨੇ ਆਪਣੀ ਬਿਮਾਰੀ ਵਿੱਚ ਵੀ ਯਾਹਵੇਹ ਤੋਂ ਸਹਾਇਤਾ ਨਹੀਂ ਮੰਗੀ, ਬਲਕਿ ਡਾਕਟਰਾਂ ਤੋਂ ਹੀ ਸਹਾਇਤਾ ਲਈ।

13ਫਿਰ ਆਪਣੇ ਰਾਜ ਦੇ ਇਕਤਾਲੀਵੇਂ ਸਾਲ ਆਸਾ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ।

14ਉਹਨਾਂ ਨੇ ਉਸ ਨੂੰ ਉਸ ਕਬਰ ਵਿੱਚ ਦਫ਼ਨਾਇਆ ਜੋ ਉਸ ਨੇ ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਬਣਾਈ ਸੀ। ਉਹਨਾਂ ਨੇ ਉਸਨੂੰ ਮਸਾਲਿਆਂ ਅਤੇ ਵੱਖੋ-ਵੱਖਰੇ ਮਿਸ਼ਰਤ ਅਤਰਾਂ ਨਾਲ ਢੱਕੀ ਇੱਕ ਬੀਅਰ ਤੇ ਰੱਖਿਆ ਅਤੇ ਉਹਨਾਂ ਨੇ ਉਸਦੇ ਸਨਮਾਨ ਵਿੱਚ ਇੱਕ ਵੱਡੀ ਅੱਗ ਲਗਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.