6ਤਦ ਆਸਾ ਰਾਜਾ ਯਹੂਦਾਹ ਦੇ ਸਾਰੇ ਮਨੁੱਖਾਂ ਨੂੰ ਲਿਆਇਆ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਉਸਨੇ ਗੇਬਾ ਅਤੇ ਮਿਸਪਾਹ ਨੂੰ ਬਣਾਇਆ।
7ਉਸ ਸਮੇਂ ਹਨਾਨੀ ਦਰਸ਼ੀ ਯਹੂਦਾਹ ਦੇ ਰਾਜਾ ਆਸਾ ਕੋਲ ਆਇਆ ਅਤੇ ਉਸ ਨੂੰ ਕਿਹਾ, “ਕਿਉਂਕਿ ਤੁਸੀਂ ਅਰਾਮ ਦੇ ਰਾਜੇ ਉੱਤੇ ਭਰੋਸਾ ਕੀਤਾ ਸੀ ਨਾ ਕਿ ਆਪਣੇ ਪਰਮੇਸ਼ਵਰ ਉੱਤੇ, ਇਸ ਲਈ ਅਰਾਮ ਦੇ ਰਾਜੇ ਦੀ ਫ਼ੌਜ ਤੁਹਾਡੇ ਕੋਲੋਂ ਬਚ ਗਈ ਹੈ।
8ਕੀ ਕੂਸ਼ੀਤੇਬ ਅਤੇ ਲਿਬੀਆ ਦੇ ਲੋਕ ਬਹੁਤ ਸਾਰੇ ਰੱਥਾਂ ਅਤੇ ਘੋੜ ਸਵਾਰਾਂ ਨਾਲ ਇੱਕ ਸ਼ਕਤੀਸ਼ਾਲੀ ਸੈਨਾ ਨਹੀਂ ਸਨ? ਫਿਰ ਵੀ ਜਦੋਂ ਤੁਸੀਂ ਯਾਹਵੇਹ ਤੇ ਭਰੋਸਾ ਕੀਤਾ, ਤਾਂ ਉਸਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ।
9ਕਿਉਂਕਿ ਯਾਹਵੇਹ ਦੀਆਂ ਅੱਖਾਂ ਪੂਰੀ ਧਰਤੀ ਵਿੱਚ ਉਹਨਾਂ ਲੋਕਾਂ ਨੂੰ ਮਜ਼ਬੂਤ ਕਰਨ ਲਈ ਹਨ ਜਿਨ੍ਹਾਂ ਦੇ ਦਿਲ ਉਸ ਪ੍ਰਤੀ ਪੂਰੀ ਤਰ੍ਹਾਂ ਸੱਚੇ ਹਨ। ਤੁਸੀਂ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ, ਇਸ ਲਈ ਹੁਣ ਤੋਂ ਤੁਸੀਂ ਯਕੀਨੀ ਤੌਰ ਤੇ ਯੁੱਧਾਂ ਵਿੱਚ ਰੁੱਝੇ ਰਹੋਗੇ।”
10ਆਸਾ ਇਸ ਕਾਰਨ ਹਨਾਨੀ ਦਰਸ਼ੀ ਨਾਲ ਗੁੱਸੇ ਹੋ ਗਿਆ, ਉਹ ਇੰਨਾ ਗੁੱਸੇ ਵਿੱਚ ਸੀ ਕਿ ਉਸ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਸੇ ਸਮੇਂ ਆਸਾ ਨੇ ਕੁਝ ਲੋਕਾਂ ਉੱਤੇ ਬੇਰਹਿਮੀ ਨਾਲ ਜ਼ੁਲਮ ਕੀਤਾ।