2 ਇਤਿਹਾਸ 16

ਤਦ ਆਸਾ ਰਾਜਾ ਯਹੂਦਾਹ ਦੇ ਸਾਰੇ ਮਨੁੱਖਾਂ ਨੂੰ ਲਿਆਇਆ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਉਸਨੇ ਗੇਬਾ ਅਤੇ ਮਿਸਪਾਹ ਨੂੰ ਬਣਾਇਆ।

2 Chronicles 16:6 (UKJV) Then Asa the king took all Judah; and they carried away the stones of Ramah, and the timber thereof, wherewith Baasha was building; and he built therewith Geba and Mizpah.

4ਬਨ-ਹਦਦ ਨੇ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਹਨਾਂ ਨੇ ਇਜੋਨ, ਦਾਨ, ਹਾਬਲ ਮੈਮਾ ਅਤੇ ਨਫ਼ਤਾਲੀ ਦੇ ਸਾਰੇ ਭੰਡਾਰ ਸ਼ਹਿਰਾਂ ਨੂੰ ਜਿੱਤ ਲਿਆ।

5ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਬੰਦ ਕਰ ਦਿੱਤਾ ਅਤੇ ਆਪਣਾ ਕੰਮ ਛੱਡ ਦਿੱਤਾ।

6ਤਦ ਆਸਾ ਰਾਜਾ ਯਹੂਦਾਹ ਦੇ ਸਾਰੇ ਮਨੁੱਖਾਂ ਨੂੰ ਲਿਆਇਆ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਉਸਨੇ ਗੇਬਾ ਅਤੇ ਮਿਸਪਾਹ ਨੂੰ ਬਣਾਇਆ।

7ਉਸ ਸਮੇਂ ਹਨਾਨੀ ਦਰਸ਼ੀ ਯਹੂਦਾਹ ਦੇ ਰਾਜਾ ਆਸਾ ਕੋਲ ਆਇਆ ਅਤੇ ਉਸ ਨੂੰ ਕਿਹਾ, “ਕਿਉਂਕਿ ਤੁਸੀਂ ਅਰਾਮ ਦੇ ਰਾਜੇ ਉੱਤੇ ਭਰੋਸਾ ਕੀਤਾ ਸੀ ਨਾ ਕਿ ਆਪਣੇ ਪਰਮੇਸ਼ਵਰ ਉੱਤੇ, ਇਸ ਲਈ ਅਰਾਮ ਦੇ ਰਾਜੇ ਦੀ ਫ਼ੌਜ ਤੁਹਾਡੇ ਕੋਲੋਂ ਬਚ ਗਈ ਹੈ।

8ਕੀ ਕੂਸ਼ੀਤੇਬ ਅਤੇ ਲਿਬੀਆ ਦੇ ਲੋਕ ਬਹੁਤ ਸਾਰੇ ਰੱਥਾਂ ਅਤੇ ਘੋੜ ਸਵਾਰਾਂ ਨਾਲ ਇੱਕ ਸ਼ਕਤੀਸ਼ਾਲੀ ਸੈਨਾ ਨਹੀਂ ਸਨ? ਫਿਰ ਵੀ ਜਦੋਂ ਤੁਸੀਂ ਯਾਹਵੇਹ ਤੇ ਭਰੋਸਾ ਕੀਤਾ, ਤਾਂ ਉਸਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.