2 ਇਤਿਹਾਸ 16

ਉਸ ਸਮੇਂ ਹਨਾਨੀ ਦਰਸ਼ੀ ਯਹੂਦਾਹ ਦੇ ਰਾਜਾ ਆਸਾ ਕੋਲ ਆਇਆ ਅਤੇ ਉਸ ਨੂੰ ਕਿਹਾ, “ਕਿਉਂਕਿ ਤੁਸੀਂ ਅਰਾਮ ਦੇ ਰਾਜੇ ਉੱਤੇ ਭਰੋਸਾ ਕੀਤਾ ਸੀ ਨਾ ਕਿ ਆਪਣੇ ਪਰਮੇਸ਼ਵਰ ਉੱਤੇ, ਇਸ ਲਈ ਅਰਾਮ ਦੇ ਰਾਜੇ ਦੀ ਫ਼ੌਜ ਤੁਹਾਡੇ ਕੋਲੋਂ ਬਚ ਗਈ ਹੈ।

2 Chronicles 16:7 (UKJV) And at that time Hanani the seer came to Asa king of Judah, and said unto him, Because you have relied on the king of Syria, and not relied on the LORD your God, therefore is the host of the king of Syria escaped out of yours hand.

5ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਬੰਦ ਕਰ ਦਿੱਤਾ ਅਤੇ ਆਪਣਾ ਕੰਮ ਛੱਡ ਦਿੱਤਾ।

6ਤਦ ਆਸਾ ਰਾਜਾ ਯਹੂਦਾਹ ਦੇ ਸਾਰੇ ਮਨੁੱਖਾਂ ਨੂੰ ਲਿਆਇਆ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਉਸਨੇ ਗੇਬਾ ਅਤੇ ਮਿਸਪਾਹ ਨੂੰ ਬਣਾਇਆ।

7ਉਸ ਸਮੇਂ ਹਨਾਨੀ ਦਰਸ਼ੀ ਯਹੂਦਾਹ ਦੇ ਰਾਜਾ ਆਸਾ ਕੋਲ ਆਇਆ ਅਤੇ ਉਸ ਨੂੰ ਕਿਹਾ, “ਕਿਉਂਕਿ ਤੁਸੀਂ ਅਰਾਮ ਦੇ ਰਾਜੇ ਉੱਤੇ ਭਰੋਸਾ ਕੀਤਾ ਸੀ ਨਾ ਕਿ ਆਪਣੇ ਪਰਮੇਸ਼ਵਰ ਉੱਤੇ, ਇਸ ਲਈ ਅਰਾਮ ਦੇ ਰਾਜੇ ਦੀ ਫ਼ੌਜ ਤੁਹਾਡੇ ਕੋਲੋਂ ਬਚ ਗਈ ਹੈ।

8ਕੀ ਕੂਸ਼ੀਤੇਬ ਅਤੇ ਲਿਬੀਆ ਦੇ ਲੋਕ ਬਹੁਤ ਸਾਰੇ ਰੱਥਾਂ ਅਤੇ ਘੋੜ ਸਵਾਰਾਂ ਨਾਲ ਇੱਕ ਸ਼ਕਤੀਸ਼ਾਲੀ ਸੈਨਾ ਨਹੀਂ ਸਨ? ਫਿਰ ਵੀ ਜਦੋਂ ਤੁਸੀਂ ਯਾਹਵੇਹ ਤੇ ਭਰੋਸਾ ਕੀਤਾ, ਤਾਂ ਉਸਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ।

9ਕਿਉਂਕਿ ਯਾਹਵੇਹ ਦੀਆਂ ਅੱਖਾਂ ਪੂਰੀ ਧਰਤੀ ਵਿੱਚ ਉਹਨਾਂ ਲੋਕਾਂ ਨੂੰ ਮਜ਼ਬੂਤ ਕਰਨ ਲਈ ਹਨ ਜਿਨ੍ਹਾਂ ਦੇ ਦਿਲ ਉਸ ਪ੍ਰਤੀ ਪੂਰੀ ਤਰ੍ਹਾਂ ਸੱਚੇ ਹਨ। ਤੁਸੀਂ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ, ਇਸ ਲਈ ਹੁਣ ਤੋਂ ਤੁਸੀਂ ਯਕੀਨੀ ਤੌਰ ਤੇ ਯੁੱਧਾਂ ਵਿੱਚ ਰੁੱਝੇ ਰਹੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.