2 ਇਤਿਹਾਸ 19

“ਪ੍ਰਧਾਨ ਜਾਜਕ ਅਮਰਯਾਹ ਯਾਹਵੇਹ ਦੇ ਸੰਬੰਧਿਤ ਹਰ ਚੀਜ਼ ਲਈ ਜ਼ਿੰਮੇਵਾਰ ਹੋਵੇਗਾ, ਅਤੇ ਯਹੂਦਾਹ ਦੇ ਗੋਤ ਦਾ ਆਗੂ, ਇਸਮਾਏਲ ਦਾ ਪੁੱਤਰ ਜ਼ਬਦਯਾਹ, ਰਾਜੇ ਦੇ ਕਿਸੇ ਵੀ ਮਾਮਲੇ ਵਿੱਚ ਤੁਹਾਡੇ ਉੱਤੇ ਜ਼ਿੰਮੇਵਾਰ ਹੋਵੇਗਾ ਅਤੇ ਲੇਵੀ ਤੁਹਾਡੇ ਸਾਹਮਣੇ ਅਧਿਕਾਰੀਆਂ ਵਜੋਂ ਸੇਵਾ ਕਰਨ। ਹਿੰਮਤ ਨਾਲ ਕੰਮ ਕਰੋ ਅਤੇ ਯਾਹਵੇਹ ਚੰਗੇ ਕੰਮ ਕਰਨ ਵਾਲਿਆਂ ਦੇ ਨਾਲ ਹੋਵੇ।”

2 Chronicles 19:11 (UKJV) And, behold, Amariah the chief priest is over you in all matters of the LORD; and Zebadiah the son of Ishmael, the ruler of the house of Judah, for all the king's matters: also the Levites shall be officers before you. Deal courageously, and the LORD shall be with the good.

9ਉਸ ਨੇ ਉਹਨਾਂ ਨੂੰ ਇਹ ਹੁਕਮ ਦਿੱਤੇ: “ਤੁਹਾਨੂੰ ਯਾਹਵੇਹ ਦੇ ਡਰ ਵਿੱਚ ਵਫ਼ਾਦਾਰੀ ਅਤੇ ਪੂਰੇ ਦਿਲ ਨਾਲ ਸੇਵਾ ਕਰਨੀ ਚਾਹੀਦੀ ਹੈ।

10ਸ਼ਹਿਰਾਂ ਵਿੱਚ ਰਹਿਣ ਵਾਲੇ ਤੁਹਾਡੇ ਲੋਕਾਂ ਵੱਲੋਂ ਤੁਹਾਡੇ ਸਾਹਮਣੇ ਆਉਣ ਵਾਲੇ ਹਰ ਮਾਮਲੇ ਵਿੱਚ ਭਾਵੇਂ ਖੂਨ-ਖਰਾਬਾ ਹੋਵੇ ਜਾਂ ਕਾਨੂੰਨ, ਹੁਕਮਾਂ, ਫ਼ਰਮਾਨਾਂ ਜਾਂ ਨਿਯਮਾਂ ਦੀਆਂ ਹੋਰ ਚਿੰਤਾਵਾਂ ਤੁਸੀਂ ਉਹਨਾਂ ਨੂੰ ਚੇਤਾਵਨੀ ਦੇਣੀ ਹੈ ਕਿ ਉਹ ਯਾਹਵੇਹ ਦੇ ਵਿਰੁੱਧ ਪਾਪ ਨਾ ਕਰਨ, ਨਹੀਂ ਤਾਂ ਉਸ ਦਾ ਕ੍ਰੋਧ ਤੁਹਾਡੇ ਅਤੇ ਤੁਹਾਡੇ ਲੋਕਾਂ ਉੱਤੇ ਆਵੇਗਾ। ਇਹ ਕਰੋ ਤਾਂ ਤੁਸੀਂ ਦੋਸ਼ੀ ਨਹੀਂ ਹੋਵੋਗੇ।

11“ਪ੍ਰਧਾਨ ਜਾਜਕ ਅਮਰਯਾਹ ਯਾਹਵੇਹ ਦੇ ਸੰਬੰਧਿਤ ਹਰ ਚੀਜ਼ ਲਈ ਜ਼ਿੰਮੇਵਾਰ ਹੋਵੇਗਾ, ਅਤੇ ਯਹੂਦਾਹ ਦੇ ਗੋਤ ਦਾ ਆਗੂ, ਇਸਮਾਏਲ ਦਾ ਪੁੱਤਰ ਜ਼ਬਦਯਾਹ, ਰਾਜੇ ਦੇ ਕਿਸੇ ਵੀ ਮਾਮਲੇ ਵਿੱਚ ਤੁਹਾਡੇ ਉੱਤੇ ਜ਼ਿੰਮੇਵਾਰ ਹੋਵੇਗਾ ਅਤੇ ਲੇਵੀ ਤੁਹਾਡੇ ਸਾਹਮਣੇ ਅਧਿਕਾਰੀਆਂ ਵਜੋਂ ਸੇਵਾ ਕਰਨ। ਹਿੰਮਤ ਨਾਲ ਕੰਮ ਕਰੋ ਅਤੇ ਯਾਹਵੇਹ ਚੰਗੇ ਕੰਮ ਕਰਨ ਵਾਲਿਆਂ ਦੇ ਨਾਲ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.