2 ਇਤਿਹਾਸ 20

ਇਸ ਤੋਂ ਬਾਅਦ, ਮੋਆਬੀ ਅਤੇ ਅੰਮੋਨੀ ਕੁਝ ਮੂਨੀਸਾ ਦੇ ਨਾਲ ਯਹੋਸ਼ਾਫ਼ਾਟ ਦੇ ਵਿਰੁੱਧ ਯੁੱਧ ਕਰਨ ਲਈ ਆਏ।

2 Chronicles 20:1 (UKJV) It came to pass after this also, that the children of Moab, and the children of Ammon, and with them other beside the Ammonites, came against Jehoshaphat to battle.

1ਇਸ ਤੋਂ ਬਾਅਦ, ਮੋਆਬੀ ਅਤੇ ਅੰਮੋਨੀ ਕੁਝ ਮੂਨੀਸਾ ਦੇ ਨਾਲ ਯਹੋਸ਼ਾਫ਼ਾਟ ਦੇ ਵਿਰੁੱਧ ਯੁੱਧ ਕਰਨ ਲਈ ਆਏ।

2ਯਹੋਸ਼ਾਫ਼ਾਟ ਨੂੰ ਦੱਸਿਆ ਗਿਆ ਕਿ ਅਦੋਮ ਸਮੁੰਦਰ ਦੇ ਪਾਰ ਇੱਕ ਵੱਡੀ ਸੈਨਾ ਤੁਹਾਡੇ ਉੱਤੇ ਹਮਲਾ ਕਰਨ ਲਈ ਆ ਰਹੀ ਹੈ। ਇਸ ਸਮੇਂ ਉਹ ਹਜ਼ੋਨ-ਤਾਮਾਰ ਵਿੱਚ ਹਨ ਜੋ ਏਨ ਗੇਦੀ ਵਿੱਚ ਹੈ।

3ਤਾਂ ਯਹੋਸ਼ਾਫ਼ਾਟ ਨੇ ਭੈ ਖਾ ਕੇ ਯਾਹਵੇਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਘੋਸ਼ਣਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.