2 ਇਤਿਹਾਸ 2

ਮੈਂ ਤੇਰੇ ਸੇਵਕਾਂ ਨੂੰ, ਲੱਕੜਾਂ ਵੱਢਣ ਵਾਲਿਆਂ ਨੂੰ, ਕਣਕ ਦੇ ਵੀਹ ਹਜ਼ਾਰ ਡੰਗ, ਜੌਂ ਦੇ ਵੀਹ ਹਜ਼ਾਰ, ਜੌਂ ਦੀ ਮੈ ਵੀਹ ਹਜ਼ਾਰ ਲੀਟਰ ਅਤੇ ਵੀਹ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ ਦੇ ਦਿਆਂਗਾ।”

2 Chronicles 2:10 (UKJV) And, behold, I will give to your servants, the hewers that cut timber, twenty thousand measures of beaten wheat, and twenty thousand measures of barley, and twenty thousand baths of wine, and twenty thousand baths of oil.

8“ਅਤੇ ਦਿਆਰ, ਸਰੂ ਅਤੇ ਚੰਦਨ ਦੀਆਂ ਗੇਲੀਆਂ ਲਬਾਨੋਨ ਵਿੱਚੋਂ ਮੈਨੂੰ ਭੇਜੀ ਕਿਉਂ ਜੋ ਮੈਂ ਜਾਣਦਾ ਹਾਂ ਭਈ ਤੇਰੇ ਟਹਿਲੂਏ ਲਬਾਨੋਨ ਦੀਆਂ ਗੇਲੀਆਂ ਵੱਢਣ ਵਿੱਚ ਕਾਰੀਗਰ ਹਨ ਅਤੇ ਵੇਖ, ਮੇਰੇ ਟਹਿਲੂਏ ਤੇਰੇ ਟਹਿਲੂਆਂ ਨਾਲ ਰਹਿਣਗੇ।

9ਜੋ ਮੇਰੇ ਲਈ ਬਹੁਤ ਸਾਰੀਆਂ ਗੇਲੀਆਂ ਤਿਆਰ ਕਰਨ ਕਿਉਂ ਜੋ ਜਿਹੜਾ ਭਵਨ ਮੈਂ ਬਣਾਉਣ ਵਾਲਾ ਹਾਂ ਉਹ ਮਹਾਨ ਤੇ ਅੱਤ ਅਚਰਜ ਹੋਵੇਗਾ।

10ਮੈਂ ਤੇਰੇ ਸੇਵਕਾਂ ਨੂੰ, ਲੱਕੜਾਂ ਵੱਢਣ ਵਾਲਿਆਂ ਨੂੰ, ਕਣਕ ਦੇ ਵੀਹ ਹਜ਼ਾਰ ਡੰਗ, ਜੌਂ ਦੇ ਵੀਹ ਹਜ਼ਾਰ, ਜੌਂ ਦੀ ਮੈ ਵੀਹ ਹਜ਼ਾਰ ਲੀਟਰ ਅਤੇ ਵੀਹ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ ਦੇ ਦਿਆਂਗਾ।”

11ਸੂਰ ਦੇ ਰਾਜੇ ਹੀਰਾਮ ਨੇ ਸ਼ਲੋਮੋਨ ਨੂੰ ਚਿੱਠੀ ਰਾਹੀਂ ਜਵਾਬ ਦਿੱਤਾ: “ਕਿਉਂਕਿ ਯਾਹਵੇਹ ਨੂੰ ਆਪਣੇ ਲੋਕਾਂ ਨਾਲ ਪਿਆਰ ਹੈ, ਉਸ ਨੇ ਤੁਹਾਨੂੰ ਉਹਨਾਂ ਦਾ ਰਾਜਾ ਬਣਾਇਆ ਹੈ।”

12ਅਤੇ ਹੀਰਾਮ ਨੇ ਅੱਗੇ ਕਿਹਾ: “ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ! ਉਸ ਨੇ ਰਾਜਾ ਦਾਵੀਦ ਨੂੰ ਇੱਕ ਬੁੱਧੀਮਾਨ ਪੁੱਤਰ ਦਿੱਤਾ ਹੈ, ਜੋ ਬੁੱਧੀ ਅਤੇ ਸਮਝ ਵਾਲਾ ਹੈ, ਜੋ ਯਾਹਵੇਹ ਲਈ ਇੱਕ ਭਵਨ ਅਤੇ ਆਪਣੇ ਲਈ ਇੱਕ ਮਹਿਲ ਬਣਾਏਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.