14ਤਦ ਯਾਹਵੇਹ ਦਾ ਆਤਮਾ ਜ਼ਕਰਯਾਹ ਦੇ ਪੁੱਤਰ ਯਹਜ਼ੀਏਲ ਉੱਤੇ ਆਇਆ, ਜੋ ਬਨਾਯਾਹ ਦਾ ਪੁੱਤਰ, ਯਈਏਲ ਦਾ ਪੁੱਤਰ, ਜੋ ਮੱਤਨਯਾਹ ਦਾ ਪੁੱਤਰ ਸੀ, ਜੋ ਇੱਕ ਲੇਵੀ ਅਤੇ ਆਸਾਫ਼ ਦਾ ਉੱਤਰਾਧਿਕਾਰੀ ਸੀ, ਜਦੋਂ ਉਹ ਸਭਾ ਵਿੱਚ ਖੜ੍ਹਾ ਸੀ।
15ਉਸ ਨੇ ਕਿਹਾ, “ਹੇ ਰਾਜਾ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ ਸੁਣੋ! ਇਹ ਉਹ ਹੈ ਜੋ ਯਾਹਵੇਹ ਤੁਹਾਨੂੰ ਆਖਦਾ ਹੈ: ‘ਇਸ ਵਿਸ਼ਾਲ ਸੈਨਾ ਦੇ ਕਾਰਨ ਡਰੋ ਜਾਂ ਨਿਰਾਸ਼ ਨਾ ਹੋਵੋ ਕਿਉਂਕਿ ਲੜਾਈ ਤੁਹਾਡੀ ਨਹੀਂ, ਪਰ ਪਰਮੇਸ਼ਵਰ ਦੀ ਹੈ।
16ਤੁਸੀਂ ਕੱਲ ਉਹਨਾਂ ਦਾ ਟਾਕਰਾ ਕਰਨ ਲਈ ਹੇਠਾਂ ਜਾਣਾ। ਵੇਖੋ, ਓਹ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਹਨਾਂ ਨੂੰ ਯਰੂਏਲ ਦੀ ਉਜਾੜ ਦੇ ਸਾਹਮਣੇ ਵਾਦੀ ਦੇ ਸਿਰੇ ਉੱਤੇ ਪਾਓਗੇ।
17ਤੁਹਾਨੂੰ ਇਸ ਥਾਂ ਲੜਨਾ ਨਹੀਂ ਪਵੇਂਗਾ। ਆਪਣਿਆਂ ਅਹੁਦਿਆਂ ਨੂੰ ਸੰਭਾਲੋ; ਦ੍ਰਿੜ੍ਹ ਰਹੋ ਅਤੇ ਯਹੂਦਾਹ ਅਤੇ ਯੇਰੂਸ਼ਲੇਮ, ਯਾਹਵੇਹ ਵੱਲੋਂ ਤੁਹਾਨੂੰ ਦਿੱਤੀ ਜਾਣ ਵਾਲੀ ਛੁਟਕਾਰਾ ਦੇਖੋ। ਨਾ ਡਰੋ; ਨਿਰਾਸ਼ ਨਾ ਹੋਵੋ। ਕੱਲ੍ਹ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਜਾਓ ਅਤੇ ਯਾਹਵੇਹ ਤੁਹਾਡੇ ਨਾਲ ਹੋਵੇਗਾ।’ ”
18ਯਹੋਸ਼ਾਫ਼ਾਟ ਨੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਲੋਕ ਯਾਹਵੇਹ ਦੇ ਅੱਗੇ ਮੱਥਾ ਟੇਕ ਗਏ।