2 ਇਤਿਹਾਸ 20

ਤਦ ਯਾਹਵੇਹ ਦਾ ਆਤਮਾ ਜ਼ਕਰਯਾਹ ਦੇ ਪੁੱਤਰ ਯਹਜ਼ੀਏਲ ਉੱਤੇ ਆਇਆ, ਜੋ ਬਨਾਯਾਹ ਦਾ ਪੁੱਤਰ, ਯਈਏਲ ਦਾ ਪੁੱਤਰ, ਜੋ ਮੱਤਨਯਾਹ ਦਾ ਪੁੱਤਰ ਸੀ, ਜੋ ਇੱਕ ਲੇਵੀ ਅਤੇ ਆਸਾਫ਼ ਦਾ ਉੱਤਰਾਧਿਕਾਰੀ ਸੀ, ਜਦੋਂ ਉਹ ਸਭਾ ਵਿੱਚ ਖੜ੍ਹਾ ਸੀ।

2 Chronicles 20:14 (UKJV) Then upon Jahaziel the son of Zechariah, the son of Benaiah, the son of Jeiel, the son of Mattaniah, a Levite of the sons of Asaph, came the Spirit of the LORD in the midst of the congregation;

12ਸਾਡੇ ਪਰਮੇਸ਼ਵਰ, ਕੀ ਤੁਸੀਂ ਉਹਨਾਂ ਦਾ ਨਿਆਂ ਨਹੀਂ ਕਰੋਗੇ? ਕਿਉਂਕਿ ਸਾਡੇ ਕੋਲ ਇਸ ਵਿਸ਼ਾਲ ਫ਼ੌਜ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਹੈ ਜੋ ਸਾਡੇ ਉੱਤੇ ਹਮਲਾ ਕਰ ਰਹੀ ਹੈ। ਅਸੀਂ ਨਹੀਂ ਜਾਣਦੇ ਕੀ ਕਰਨਾ ਹੈ, ਪਰ ਸਾਡੀਆਂ ਨਜ਼ਰਾਂ ਤੇਰੇ ਵੱਲ ਹਨ।”

13ਯਹੂਦਾਹ ਦੇ ਸਾਰੇ ਆਦਮੀ, ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਸਮੇਤ, ਯਾਹਵੇਹ ਦੇ ਅੱਗੇ ਖੜ੍ਹੇ ਸਨ।

14ਤਦ ਯਾਹਵੇਹ ਦਾ ਆਤਮਾ ਜ਼ਕਰਯਾਹ ਦੇ ਪੁੱਤਰ ਯਹਜ਼ੀਏਲ ਉੱਤੇ ਆਇਆ, ਜੋ ਬਨਾਯਾਹ ਦਾ ਪੁੱਤਰ, ਯਈਏਲ ਦਾ ਪੁੱਤਰ, ਜੋ ਮੱਤਨਯਾਹ ਦਾ ਪੁੱਤਰ ਸੀ, ਜੋ ਇੱਕ ਲੇਵੀ ਅਤੇ ਆਸਾਫ਼ ਦਾ ਉੱਤਰਾਧਿਕਾਰੀ ਸੀ, ਜਦੋਂ ਉਹ ਸਭਾ ਵਿੱਚ ਖੜ੍ਹਾ ਸੀ।

15ਉਸ ਨੇ ਕਿਹਾ, “ਹੇ ਰਾਜਾ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ ਸੁਣੋ! ਇਹ ਉਹ ਹੈ ਜੋ ਯਾਹਵੇਹ ਤੁਹਾਨੂੰ ਆਖਦਾ ਹੈ: ‘ਇਸ ਵਿਸ਼ਾਲ ਸੈਨਾ ਦੇ ਕਾਰਨ ਡਰੋ ਜਾਂ ਨਿਰਾਸ਼ ਨਾ ਹੋਵੋ ਕਿਉਂਕਿ ਲੜਾਈ ਤੁਹਾਡੀ ਨਹੀਂ, ਪਰ ਪਰਮੇਸ਼ਵਰ ਦੀ ਹੈ।

16ਤੁਸੀਂ ਕੱਲ ਉਹਨਾਂ ਦਾ ਟਾਕਰਾ ਕਰਨ ਲਈ ਹੇਠਾਂ ਜਾਣਾ। ਵੇਖੋ, ਓਹ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਹਨਾਂ ਨੂੰ ਯਰੂਏਲ ਦੀ ਉਜਾੜ ਦੇ ਸਾਹਮਣੇ ਵਾਦੀ ਦੇ ਸਿਰੇ ਉੱਤੇ ਪਾਓਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.