2 ਇਤਿਹਾਸ 20

ਸਾਡੇ ਪਰਮੇਸ਼ਵਰ, ਕੀ ਤੁਸੀਂ ਉਹਨਾਂ ਦਾ ਨਿਆਂ ਨਹੀਂ ਕਰੋਗੇ? ਕਿਉਂਕਿ ਸਾਡੇ ਕੋਲ ਇਸ ਵਿਸ਼ਾਲ ਫ਼ੌਜ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਹੈ ਜੋ ਸਾਡੇ ਉੱਤੇ ਹਮਲਾ ਕਰ ਰਹੀ ਹੈ। ਅਸੀਂ ਨਹੀਂ ਜਾਣਦੇ ਕੀ ਕਰਨਾ ਹੈ, ਪਰ ਸਾਡੀਆਂ ਨਜ਼ਰਾਂ ਤੇਰੇ ਵੱਲ ਹਨ।”

2 Chronicles 20:12 (UKJV) O our God, will you not judge them? for we have no might against this great company that comes against us; neither know we what to do: but our eyes are upon you.

10“ਪਰ ਹੁਣ ਇੱਥੇ ਅੰਮੋਨ, ਮੋਆਬ ਅਤੇ ਸੇਈਰ ਪਰਬਤ ਦੇ ਲੋਕ ਹਨ, ਜਿਨ੍ਹਾਂ ਦੇ ਖੇਤਰ ਵਿੱਚ ਤੁਸੀਂ ਇਸਰਾਏਲ ਨੂੰ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਉਹ ਮਿਸਰ ਤੋਂ ਆਏ ਸਨ; ਇਸ ਲਈ ਉਹ ਉਹਨਾਂ ਤੋਂ ਦੂਰ ਹੋ ਗਏ ਅਤੇ ਉਹਨਾਂ ਨੂੰ ਤਬਾਹ ਨਹੀਂ ਕੀਤਾ।

11ਵੇਖੋ, ਉਹ ਸਾਨੂੰ ਉਸ ਕਬਜ਼ੇ ਵਿੱਚੋਂ ਕੱਢਣ ਲਈ ਆਏ ਹਨ, ਜਿਹੜੀ ਤੁਸੀਂ ਸਾਨੂੰ ਵਿਰਾਸਤ ਵਜੋਂ ਦਿੱਤੀ ਸੀ।

12ਸਾਡੇ ਪਰਮੇਸ਼ਵਰ, ਕੀ ਤੁਸੀਂ ਉਹਨਾਂ ਦਾ ਨਿਆਂ ਨਹੀਂ ਕਰੋਗੇ? ਕਿਉਂਕਿ ਸਾਡੇ ਕੋਲ ਇਸ ਵਿਸ਼ਾਲ ਫ਼ੌਜ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਹੈ ਜੋ ਸਾਡੇ ਉੱਤੇ ਹਮਲਾ ਕਰ ਰਹੀ ਹੈ। ਅਸੀਂ ਨਹੀਂ ਜਾਣਦੇ ਕੀ ਕਰਨਾ ਹੈ, ਪਰ ਸਾਡੀਆਂ ਨਜ਼ਰਾਂ ਤੇਰੇ ਵੱਲ ਹਨ।”

13ਯਹੂਦਾਹ ਦੇ ਸਾਰੇ ਆਦਮੀ, ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਸਮੇਤ, ਯਾਹਵੇਹ ਦੇ ਅੱਗੇ ਖੜ੍ਹੇ ਸਨ।

14ਤਦ ਯਾਹਵੇਹ ਦਾ ਆਤਮਾ ਜ਼ਕਰਯਾਹ ਦੇ ਪੁੱਤਰ ਯਹਜ਼ੀਏਲ ਉੱਤੇ ਆਇਆ, ਜੋ ਬਨਾਯਾਹ ਦਾ ਪੁੱਤਰ, ਯਈਏਲ ਦਾ ਪੁੱਤਰ, ਜੋ ਮੱਤਨਯਾਹ ਦਾ ਪੁੱਤਰ ਸੀ, ਜੋ ਇੱਕ ਲੇਵੀ ਅਤੇ ਆਸਾਫ਼ ਦਾ ਉੱਤਰਾਧਿਕਾਰੀ ਸੀ, ਜਦੋਂ ਉਹ ਸਭਾ ਵਿੱਚ ਖੜ੍ਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.