2 ਇਤਿਹਾਸ 20

ਵੇਖੋ, ਉਹ ਸਾਨੂੰ ਉਸ ਕਬਜ਼ੇ ਵਿੱਚੋਂ ਕੱਢਣ ਲਈ ਆਏ ਹਨ, ਜਿਹੜੀ ਤੁਸੀਂ ਸਾਨੂੰ ਵਿਰਾਸਤ ਵਜੋਂ ਦਿੱਤੀ ਸੀ।

2 Chronicles 20:11 (UKJV) Behold, I say, how they reward us, to come to cast us out of your possession, which you have given us to inherit.

9‘ਜੇ ਸਾਡੇ ਉੱਤੇ ਬਿਪਤਾ ਆਉਂਦੀ ਹੈ, ਭਾਵੇਂ ਨਿਆਂ ਦੀ ਤਲਵਾਰ ਅਤੇ ਭਾਵੇਂ ਮਹਾਂਮਾਰੀ ਜਾਂ ਕਾਲ, ਅਸੀਂ ਇਸ ਭਵਨ ਦੇ ਸਾਹਮਣੇ ਤੁਹਾਡੀ ਹਜ਼ੂਰੀ ਵਿੱਚ ਖੜ੍ਹੇ ਹੋਵਾਂਗੇ, ਕਿਉਂ ਜੋ ਤੇਰਾ ਨਾਮ ਇਸ ਭਵਨ ਵਿੱਚ ਹੈ ਅਤੇ ਸਾਡੀ ਬਿਪਤਾ ਵਿੱਚ ਅਸੀਂ ਤੈਨੂੰ ਪੁਕਾਰਾਗੇ ਅਤੇ ਤੂੰ ਸਾਨੂੰ ਸੁਣੇਗਾ ਅਤੇ ਸਾਨੂੰ ਬਚਾਵੇਗਾ।’

10“ਪਰ ਹੁਣ ਇੱਥੇ ਅੰਮੋਨ, ਮੋਆਬ ਅਤੇ ਸੇਈਰ ਪਰਬਤ ਦੇ ਲੋਕ ਹਨ, ਜਿਨ੍ਹਾਂ ਦੇ ਖੇਤਰ ਵਿੱਚ ਤੁਸੀਂ ਇਸਰਾਏਲ ਨੂੰ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਉਹ ਮਿਸਰ ਤੋਂ ਆਏ ਸਨ; ਇਸ ਲਈ ਉਹ ਉਹਨਾਂ ਤੋਂ ਦੂਰ ਹੋ ਗਏ ਅਤੇ ਉਹਨਾਂ ਨੂੰ ਤਬਾਹ ਨਹੀਂ ਕੀਤਾ।

11ਵੇਖੋ, ਉਹ ਸਾਨੂੰ ਉਸ ਕਬਜ਼ੇ ਵਿੱਚੋਂ ਕੱਢਣ ਲਈ ਆਏ ਹਨ, ਜਿਹੜੀ ਤੁਸੀਂ ਸਾਨੂੰ ਵਿਰਾਸਤ ਵਜੋਂ ਦਿੱਤੀ ਸੀ।

12ਸਾਡੇ ਪਰਮੇਸ਼ਵਰ, ਕੀ ਤੁਸੀਂ ਉਹਨਾਂ ਦਾ ਨਿਆਂ ਨਹੀਂ ਕਰੋਗੇ? ਕਿਉਂਕਿ ਸਾਡੇ ਕੋਲ ਇਸ ਵਿਸ਼ਾਲ ਫ਼ੌਜ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਹੈ ਜੋ ਸਾਡੇ ਉੱਤੇ ਹਮਲਾ ਕਰ ਰਹੀ ਹੈ। ਅਸੀਂ ਨਹੀਂ ਜਾਣਦੇ ਕੀ ਕਰਨਾ ਹੈ, ਪਰ ਸਾਡੀਆਂ ਨਜ਼ਰਾਂ ਤੇਰੇ ਵੱਲ ਹਨ।”

13ਯਹੂਦਾਹ ਦੇ ਸਾਰੇ ਆਦਮੀ, ਆਪਣੀਆਂ ਪਤਨੀਆਂ, ਬੱਚਿਆਂ ਅਤੇ ਨਿਆਣਿਆਂ ਸਮੇਤ, ਯਾਹਵੇਹ ਦੇ ਅੱਗੇ ਖੜ੍ਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.