2 ਇਤਿਹਾਸ 20

“ਪਰ ਹੁਣ ਇੱਥੇ ਅੰਮੋਨ, ਮੋਆਬ ਅਤੇ ਸੇਈਰ ਪਰਬਤ ਦੇ ਲੋਕ ਹਨ, ਜਿਨ੍ਹਾਂ ਦੇ ਖੇਤਰ ਵਿੱਚ ਤੁਸੀਂ ਇਸਰਾਏਲ ਨੂੰ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਉਹ ਮਿਸਰ ਤੋਂ ਆਏ ਸਨ; ਇਸ ਲਈ ਉਹ ਉਹਨਾਂ ਤੋਂ ਦੂਰ ਹੋ ਗਏ ਅਤੇ ਉਹਨਾਂ ਨੂੰ ਤਬਾਹ ਨਹੀਂ ਕੀਤਾ।

2 Chronicles 20:10 (UKJV) And now, behold, the children of Ammon and Moab and mount Seir, whom you would not let Israel invade, when they came out of the land of Egypt, but they turned from them, and destroyed them not;

8ਉਹ ਉਸ ਵਿੱਚ ਵੱਸਦੇ ਹਨ ਅਤੇ ਉਸ ਵਿੱਚ ਤੇਰੇ ਨਾਮ ਲਈ ਇੱਕ ਪਵਿੱਤਰ ਅਸਥਾਨ ਬਣਾਉਂਦੇ ਹਨ,

9‘ਜੇ ਸਾਡੇ ਉੱਤੇ ਬਿਪਤਾ ਆਉਂਦੀ ਹੈ, ਭਾਵੇਂ ਨਿਆਂ ਦੀ ਤਲਵਾਰ ਅਤੇ ਭਾਵੇਂ ਮਹਾਂਮਾਰੀ ਜਾਂ ਕਾਲ, ਅਸੀਂ ਇਸ ਭਵਨ ਦੇ ਸਾਹਮਣੇ ਤੁਹਾਡੀ ਹਜ਼ੂਰੀ ਵਿੱਚ ਖੜ੍ਹੇ ਹੋਵਾਂਗੇ, ਕਿਉਂ ਜੋ ਤੇਰਾ ਨਾਮ ਇਸ ਭਵਨ ਵਿੱਚ ਹੈ ਅਤੇ ਸਾਡੀ ਬਿਪਤਾ ਵਿੱਚ ਅਸੀਂ ਤੈਨੂੰ ਪੁਕਾਰਾਗੇ ਅਤੇ ਤੂੰ ਸਾਨੂੰ ਸੁਣੇਗਾ ਅਤੇ ਸਾਨੂੰ ਬਚਾਵੇਗਾ।’

10“ਪਰ ਹੁਣ ਇੱਥੇ ਅੰਮੋਨ, ਮੋਆਬ ਅਤੇ ਸੇਈਰ ਪਰਬਤ ਦੇ ਲੋਕ ਹਨ, ਜਿਨ੍ਹਾਂ ਦੇ ਖੇਤਰ ਵਿੱਚ ਤੁਸੀਂ ਇਸਰਾਏਲ ਨੂੰ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਉਹ ਮਿਸਰ ਤੋਂ ਆਏ ਸਨ; ਇਸ ਲਈ ਉਹ ਉਹਨਾਂ ਤੋਂ ਦੂਰ ਹੋ ਗਏ ਅਤੇ ਉਹਨਾਂ ਨੂੰ ਤਬਾਹ ਨਹੀਂ ਕੀਤਾ।

11ਵੇਖੋ, ਉਹ ਸਾਨੂੰ ਉਸ ਕਬਜ਼ੇ ਵਿੱਚੋਂ ਕੱਢਣ ਲਈ ਆਏ ਹਨ, ਜਿਹੜੀ ਤੁਸੀਂ ਸਾਨੂੰ ਵਿਰਾਸਤ ਵਜੋਂ ਦਿੱਤੀ ਸੀ।

12ਸਾਡੇ ਪਰਮੇਸ਼ਵਰ, ਕੀ ਤੁਸੀਂ ਉਹਨਾਂ ਦਾ ਨਿਆਂ ਨਹੀਂ ਕਰੋਗੇ? ਕਿਉਂਕਿ ਸਾਡੇ ਕੋਲ ਇਸ ਵਿਸ਼ਾਲ ਫ਼ੌਜ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਹੈ ਜੋ ਸਾਡੇ ਉੱਤੇ ਹਮਲਾ ਕਰ ਰਹੀ ਹੈ। ਅਸੀਂ ਨਹੀਂ ਜਾਣਦੇ ਕੀ ਕਰਨਾ ਹੈ, ਪਰ ਸਾਡੀਆਂ ਨਜ਼ਰਾਂ ਤੇਰੇ ਵੱਲ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.