2 ਇਤਿਹਾਸ 20

ਅੰਮੋਨੀ ਅਤੇ ਮੋਆਬੀ ਲੋਕ ਸੇਈਰ ਪਰਬਤ ਤੋਂ ਉਹਨਾਂ ਨੂੰ ਤਬਾਹ ਕਰਨ ਅਤੇ ਉਹਨਾਂ ਦਾ ਨਾਸ਼ ਕਰਨ ਲਈ ਉਹਨਾਂ ਦੇ ਵਿਰੁੱਧ ਉੱਠੇ। ਸੇਈਰ ਦੇ ਆਦਮੀਆਂ ਨੂੰ ਮਾਰਨ ਤੋਂ ਬਾਅਦ, ਉਹਨਾਂ ਨੇ ਇੱਕ-ਦੂਜੇ ਨੂੰ ਤਬਾਹ ਕਰਨ ਵਿੱਚ ਮਦਦ ਕੀਤੀ।

2 Chronicles 20:23 (UKJV) For the children of Ammon and Moab stood up against the inhabitants of mount Seir, utterly to slay and destroy them: and when they had made an end of the inhabitants of Seir, every one helped to destroy another.

21ਜਦ ਉਸ ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਯਹੋਸ਼ਾਫ਼ਾਟ ਯਾਹਵੇਹ ਲਈ ਗਾਇਕਾਂ ਨੂੰ ਮੁਕੱਰਰ ਕੀਤਾ ਜਿਹੜੇ ਸੈਨਾ ਦੇ ਅੱਗੇ-ਅੱਗੇ ਚੱਲ ਕੇ ਪਵਿੱਤਰ ਬਸਤਰਾਂ ਵਿੱਚ ਉਸਤਤ ਕਰਨ ਅਤੇ ਆਖਣ: “ਯਾਹਵੇਹ ਦਾ ਧੰਨਵਾਦ ਕਰੋ, ਉਸ ਦਾ ਪਿਆਰ ਸਦਾ ਲਈ ਕਾਇਮ ਰਹੇਗਾ।”

22ਜਦੋਂ ਉਹ ਗਾਉਣ ਅਤੇ ਉਸਤਤ ਕਰਨ ਲੱਗੇ, ਯਾਹਵੇਹ ਨੇ ਯਹੂਦਾਹ ਉੱਤੇ ਹਮਲਾ ਕਰਨ ਵਾਲੇ ਅੰਮੋਨ ਅਤੇ ਮੋਆਬ ਅਤੇ ਸੇਈਰ ਪਰਬਤ ਦੇ ਲੋਕਾਂ ਉੱਤੇ ਹਮਲਾ ਕੀਤਾ ਅਤੇ ਉਹ ਹਾਰ ਗਏ।

23ਅੰਮੋਨੀ ਅਤੇ ਮੋਆਬੀ ਲੋਕ ਸੇਈਰ ਪਰਬਤ ਤੋਂ ਉਹਨਾਂ ਨੂੰ ਤਬਾਹ ਕਰਨ ਅਤੇ ਉਹਨਾਂ ਦਾ ਨਾਸ਼ ਕਰਨ ਲਈ ਉਹਨਾਂ ਦੇ ਵਿਰੁੱਧ ਉੱਠੇ। ਸੇਈਰ ਦੇ ਆਦਮੀਆਂ ਨੂੰ ਮਾਰਨ ਤੋਂ ਬਾਅਦ, ਉਹਨਾਂ ਨੇ ਇੱਕ-ਦੂਜੇ ਨੂੰ ਤਬਾਹ ਕਰਨ ਵਿੱਚ ਮਦਦ ਕੀਤੀ।

24ਅਤੇ ਜਦ ਯਹੂਦਾਹ ਨੇ ਉਜਾੜ ਦੇ ਬੁਰਜ ਉੱਤੇ ਪੁੱਜ ਕੇ ਉਸ ਵੱਡੇ ਦਲ ਨੂੰ ਦੇਖਿਆ ਤਾਂ ਵੇਖੋ, ਉਹਨਾਂ ਦੀਆਂ ਲੋਥਾਂ ਧਰਤੀ ਪਈਆਂ ਸਨ ਅਤੇ ਕੋਈ ਨਾ ਬਚਿਆ।

25ਜਦ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਹਨਾਂ ਦਾ ਮਾਲ ਲੁੱਟਣ ਲਈ ਆਏ ਤਾਂ ਉਹਨਾਂ ਨੂੰ ਲੋਥਾਂ ਉੱਤੇ ਐਨਾ ਮਾਲ ਧਨ ਅਤੇ ਬਹੁਮੁੱਲੀਆਂ ਵਸਤਾਂ ਮਿਲੀਆਂ ਕਿ ਉਹਨਾਂ ਤੋਂ ਚੁੱਕ ਕੇ ਲਿਜਾਈਆਂ ਨਾ ਜਾ ਸਕੀਆਂ ਅਤੇ ਲੁੱਟ ਦਾ ਮਾਲ ਐਨਾ ਸੀ ਕਿ ਉਹ ਤਿੰਨ ਦਿਨ ਉਸ ਨੂੰ ਲੁੱਟਦੇ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.