2 ਇਤਿਹਾਸ 20

ਸੋ ਉਹ ਸਿਤਾਰਾਂ, ਬਰਬਤਾਂ ਅਤੇ ਤੁਰ੍ਹੀਆਂ ਲੈ ਕੇ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਵਿੱਚ ਆਏ।

2 Chronicles 20:28 (UKJV) And they came to Jerusalem with psalteries and harps and trumpets unto the house of the LORD.

26ਚੌਥੇ ਦਿਨ ਉਹ ਬੇਰਕਾਹ ਦੀ ਘਾਟੀ ਵਿੱਚ ਇਕੱਠੇ ਹੋਏ, ਜਿੱਥੇ ਉਹਨਾਂ ਨੇ ਯਾਹਵੇਹ ਦੀ ਉਸਤਤ ਕੀਤੀ। ਇਸ ਲਈ ਇਸ ਨੂੰ ਅੱਜ ਤੱਕ ਬੇਰਕਾਹ ਦੀ ਘਾਟੀ ਕਿਹਾ ਜਾਂਦਾ ਹੈ।

27ਫਿਰ, ਯਹੋਸ਼ਾਫ਼ਾਟ ਦੀ ਅਗਵਾਈ ਵਿੱਚ, ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਆਦਮੀ ਖੁਸ਼ੀ ਨਾਲ ਯੇਰੂਸ਼ਲੇਮ ਨੂੰ ਵਾਪਸ ਪਰਤ ਆਏ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਆਪਣੇ ਦੁਸ਼ਮਣਾਂ ਉੱਤੇ ਖੁਸ਼ ਕਰਨ ਦਾ ਕਾਰਨ ਦਿੱਤਾ ਸੀ।

28ਸੋ ਉਹ ਸਿਤਾਰਾਂ, ਬਰਬਤਾਂ ਅਤੇ ਤੁਰ੍ਹੀਆਂ ਲੈ ਕੇ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਵਿੱਚ ਆਏ।

29ਤਾਂ ਪਰਮੇਸ਼ਵਰ ਦਾ ਡਰ ਉਹਨਾਂ ਦੇਸ਼ਾਂ ਦਿਆਂ ਸਾਰਿਆਂ ਰਾਜਾਂ ਉੱਤੇ ਪੈ ਗਿਆ ਜਦ ਉਹਨਾਂ ਨੇ ਸੁਣਿਆ ਕਿ ਇਸਰਾਏਲ ਦੇ ਵੈਰੀਆਂ ਨਾਲ ਯਾਹਵੇਹ ਨੇ ਲੜਾਈ ਕੀਤੀ ਹੈ।

30ਅਤੇ ਯਹੋਸ਼ਾਫ਼ਾਟ ਦੇ ਰਾਜ ਵਿੱਚ ਸ਼ਾਂਤੀ ਸੀ, ਕਿਉਂਕਿ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਹਰ ਪਾਸਿਓ ਆਰਾਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.